10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪਟਿਆਲਾ ਜੇਲ੍ਹ ’ਚੋਂ 15 ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

ਅਜੀਤ ਡੈਸਕ 07-07-2026
ਪਟਿਆਲਾ, 6 ਜੁਲਾਈ (ਮਨਦੀਪ ਸਿੰਘ ਖਰੌੜ)-ਜੇਲ੍ਹ ’ਚੋਂ ਮਿਲਦੇ ਮੋਬਾਈਲ ਤੇ ਨਸ਼ੀਲੇ ਪਦਾਰਥ ਵਿਭਾਗ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖ਼ੋਲ੍ਹ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਟਿਆਲਾ ਜੇਲ੍ਹ ’ਚ ਸੁਰੱਖਿਆ ਦੇ ਕਈ ਘੇਰੇ ਹੋਣ ਦੇ ਬਾਵਜੂਦ ਵੀ ਜੇਲ੍ਹ ਅੰਦਰ ਮੋਬਾਈਲ ਤੇ ਨਸ਼ੀਲੇ ਪਦਾਰਥ ਕਿਵੇਂ ਅਤੇ ਕਿਸ ਜਰੀਏ ਪਹੁੰਚ ਰਹੇ ਹਨ ਹਾਲੇ ਵੀ ਇਹ ਸਵਾਲ ਹੀ ਬਣਿਆ ਹੋਇਆ ਹੈ? ਇਸੇ ਸਿਲਸਿਲੇ ਤਹਿਤ ਅੱਜ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਦੌਰਾਨ 12 ਮੋਬਾਈਲ ਫ਼ੋਨ ਤੇ ਤਿੰਨ ਟੱਚ ਮੋਬਾਈਲ ਤੇ ਸਿੰਮ ਕਾਰਡ ਬਰਾਮਦ ਕੀਤੇ ਗਏ ਹਨ। ਇੰਜ ਹੀ 30 ਪੁੜੀਆਂ ਜ਼ਰਦੇ ਤੇ 50 ਪੈਕਟ ਜ਼ਰਦੇ ਦੀਆਂ ਬਰਾਮਦ ਹੋਈਆਂ ਹਨ। ਉਕਤ ਬਰਾਮਦਗੀ ਦੀ ਸ਼ਿਕਾਇਤ ਸਹਾਇਕ ਸੁਪਰਡੈਂਟ ਰਾਜੀਵ ਕੁਮਾਰ ਨੇ ਥਾਣਾ ਤਿ੍ਪੜੀ ’ਚ ਦਰਜ ਕਰਵਾਈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੀ. ਡੀ. ਏ. ਨੇ ਬਾਰਿਸ਼ ਆਉਣ ’ਤੇ ਠੇਕੇਦਾਰ ਨੂੰ ਕੰਮ ਬੰਦ ਕਰਨ ਦੀ ਕੀਤੀ ਸੀ ਹਦਾਇਤ, ਦੁਬਾਰਾ ਬਣੇਗੀ ਸੰਬੰਧਿਤ ਸੜਕ ਅਰਬ... ਅਗਲੀ ਖ਼ਬਰ ਪੀ. ਡੀ. ਏ. ਦੇ ਮੁੱਖ ਪ੍ਰਸ਼ਾਸਕ ਵਲੋਂ ਮੌਨਸੂਨ ਸੀਜ਼ਨ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਤੇ ਵੱਡੀ ਨਦੀ ਦੇ ਬੰਨ੍ਹਾਂ ਨੂੰ ਮਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।