10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੰਡੀਗੜ੍ਹ ਤੋਂ ਆਈ ਟੀਮ ਲੱਗੀ ਵਿਕਾਸ ਕਾਰਜ ਚੈੱਕ ਕਰਨ

ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕਰਨ ਲਈ ਮੁੱਖ ਮੰਤਰੀ ਦਫ਼ਤਰ ਵਲੋਂ ਬਣਾਈ ਗਈ ਟੀਮ ਵਲੋਂ ਪਟਿਆਲਾ ਅੰਦਰ ਡੇਰੇ ਲਗਾਏ ਜਾ ਚੁੱਕੇ ਹਨ। ਇਥੇ ਆਉਣ ਦਾ ਕਾਰਨ ਅਧਿਕਾਰੀਆਂ ਵਲੋਂ ਕੀਤੇ ਵਿਕਾਸ ਕਾਰਜਾਂ ਤੇ ਕੌਂਸਲਰਾਂ ਵਲੋਂ ਦਿੱਤੀ ਰਿਪੋਰਟ ਦਾ ਆਪਸ ਵਿਚ ਮੇਲ ਨਾ ਖਾਣਾ ਦੱਸਿਆ ਜਾ ਰਿਹਾ ਹੈ। ਟੀਮ ਜਿਸ ’ਚ 5 ਦੇ ਕਰੀਬ ਮੈਂਬਰ ਹਨ ਸਾਰੀਆਂ ਉਨ੍ਹਾਂ ਸੜਕਾਂ ਦਾ ਰਾਤ ਜਾਂ ਸਵੇਰੇ ਦੌਰਾ ਕਰਦੇ ਹਨ ਜਿਨ੍ਹਾਂ ਨੂੰ ਅਧਿਕਾਰੀਆਂ ਵਲੋਂ ਬਣਾਇਆ ਗਿਆ, ਦੱਸਿਆ ਜਾ ਰਿਹਾ ਹੈ। ਇਲਾਕੇ ਦੇ ਕੌਂਸਲਰ ਨੂੰ ਵੀ ਨਾਲ ਲਿਜਾ ਕੇ ਜਾਣਕਾਰੀ ਲਿਖਤੀ ਰੂਪ ਵਿਚ ਲਈ ਜਾ ਰਹੀ ਹੈ। ਕੁਝ ਇਕ ਸੜਕਾਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਰਕ ਆਰਡਰ ਜਾਰੀ ਨਹੀਂ ਹੋਏ ਜੇ ਜਾਰੀ ਹੋਏ ਤਾਂ ਬਣਾਉਣ ਵਿਚ ਦੇਰੀ ਹੋ ਰਹੀ ਹੈ। ਇਸੇ ਤੋਂ ਇਲਾਵਾ ਲੋਕਾਂ ਦੀ ਮੰਗ ਹੈ ਕਿ ਛੋਟੀ ਤੇ ਵੱਡੀ ਨਦੀ ਦੇ ਨਾਲ-ਨਾਲ ਰਹਿਣ ਵਾਲੇ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਬਰਸਾਤੀ ਮੌਸਮ ਆਰੰਭ ਹੋਣ ਦੇ ਬਾਵਜੂਦ ਵੀ ਵੱਡੀ ਛੋਟੀ ਨਦੀ ਦਾ ਜੋ ਹਿੱਸਾ ਨਗਰ ਨਿਗਮ ਦੀ ਹਦੂਦ ਵਿਚ ਹੈ, ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ। ਮੌਕੇ ’ਤੇ ਜਾਣ ਉਤੇ ਬੀਰ ਜੀ ਸ਼ਮਸ਼ਾਨਘਾਟ ਤੋਂ ਸ੍ਰੀ ਹਨੂੰਮਾਨ ਮੰਦਰ ਵਾਲੇ ਪਾਸੇ ਬੂਟੀ, ਕਬਾੜ ਉਸੇ ਤਰ੍ਹਾਂ ਪਿਆ ਹੈ। ਇਸ ਤੋਂ ਇਲਾਵਾ ਦੌਲਤਪੁਰ ਵਾਲੇ ਪਾਸੇ ਨੂੰ ਚਲਦਿਆਂ ਵੀ ਬੂਟੀ ਉਸੇ ਤਰ੍ਹਾਂ ਖੜ੍ਹੀ ਹੈ। ਇਸ ਤੋਂ ਇਲਾਵਾ ਗੁਰਬਖਸ਼ ਕਾਲੋਨੀ ਦੇ ਬਿਲਕੁਲ ਸਿਰੇ ਉਪਰ ਪੁਲੀ ਦੇ ਹੇਠਾਂ ਉਪਰ ਕਬਾੜ ਆਦਿ ਉਸੇ ਤਰ੍ਹਾਂ ਪਿਆ ਹੈ। ਇਸ ਵਜਾ ਨਾਲ ਪਿੱਛੋਂ ਆਉਂਦੇ ਬਰਸਾਤੀ ਪਾਣੀ ਨੂੰ ਡਾਫ਼ ਲੱਗਣ ਦਾ ਖ਼ਤਰਾ ਹੈ। ਜਿਸ ਤੋਂ ਬਾਅਦ ਬਾਹਰ ਨਿਕਲਦਾ ਪਾਣੀ ਕਾਲੋਨੀਆਂ ਆਦਿ ਲਈ ਨੁਕਸਾਨਦੇਹ ਸਾਬਤ ਹੋਵੇਗਾ। ਮੁੱਖ ਮੰਤਰੀ ਦਫ਼ਤਰ ਦੀ ਟੀਮ ਇਸ ਵੱਲ ਵੀ ਧਿਆਨ ਦੇਵੇ ਤਾਂ ਕਿ ਸਰਕਾਰੀ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਸਰਕਾਰ ਦੀ ਫਜੀਹਤ ਦਾ ਕਾਰਨ ਨਾ ਬਣ ਜਾਵੇ।
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਤੇ ‘ਰੀਪ ਬੈਨੇਫਿਟ’ ਬੰਗਲੁਰੂ ਦਰਮਿਆਨ ਅਹਿਮ ਇਕਰਾਰਨਾਮਾ ਸਹੀਬੱਧ ਅਗਲੀ ਖ਼ਬਰ ਏ. ਡੀ. ਸੀ. ਨੇ 30 ਜੁਲਾਈ ਤੋਂ ਕਰਵਾਈ ਜਾਣ ਵਾਲੀ ਅਗਨੀਵੀਰ ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।