11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਨੌਰ ਦੇ ਵਾਰਡ ਨੰਬਰ 15 ਦਾ ਵਿਕਾਸ ਮਾਡਲ ਪੂਰੇ ਸਨੌਰ ਵਿਚ ਲਾਗੂ ਕਰਾਂਗੇ-ਅਮਨ ਢੋਟ

ਅਜੀਤ ਡੈਸਕ 19-07-2026
ਸਨੌਰ, 18 ਜੁਲਾਈ (ਸੋਖਲ)-ਭਾਜਪਾ ਆਗੂ ਅਮਨਦੀਪ ਸਿੰਘ ਅਮਨ ਢੋਟ ਨੇ ਆਪਣੇ ਸਾਥੀਆਂ ਨਾਲ ਸਨੌਰ ਦੇ ਵਾਰਡ ਨੰਬਰ 15 ਦਾ ਦੌਰਾ ਕਰਦਿਆਂ ਉਥੇ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਵਿਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕੀਤਾ, ਸਟਰੀਟ ਲਾਈਟਾਂ ਲਗਾਈਆਂ ਗਈਆਂ ਤੇ ਸਫ਼ਾਈ ਵਿਵਸਥਾ ਨੂੰ ਤਰਜੀਹ ਦੇ ਕੇ ਵਾਰਡ ਨੂੰ ਸਾਫ਼-ਸੁਥਰਾ ਬਣਾਇਆ ਗਿਆ ਹੈ। ਅਮਨ ਢੋਟ ਨੇ ਕਿਹਾ ਕਿ ਸਨੌਰ ਦੇ ਲੋਕਾਂ ਨੇ ਉਨ੍ਹਾਂ ਦੀ ਪਤਨੀ ਨੂੰ ਵਾਰਡ ਨੰਬਰ 15 ਤੋਂ ਨਗਰ ਕੌਂਸਲ ਦਾ ਕੌਂਸਲਰ ਚੁਣ ਕੇ ਜੋ ਭਰੋਸਾ ਪ੍ਰਗਟਾਇਆ ਸੀ, ਉਸ ‘ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਵਾਰਡ ਵਿਚ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਗਈ, ਜਿਸ ਕਾਰਨ ਅੱਜ ਇਹ ਵਾਰਡ ਸਹੂਲਤਾਂ ਤੇ ਸਫ਼ਾਈ ਦੇ ਮਾਮਲੇ ਵਿਚ ਹੋਰਨਾਂ ਵਾਰਡਾਂ ਲਈ ਇਕ ਮਿਸਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਕ ਵਾਰਡ ਦਾ ਵਿਕਾਸ ਕਰਨਾ ਨਹੀਂ, ਸਗੋਂ ਪੂਰੇ ਹਲਕਾ ਸਨੌਰ ਨੂੰ ਬਿਹਤਰ ਬੁਨਿਆਦੀ ਢਾਂਚੇ, ਸਾਫ਼-ਸੁਥਰੇ ਵਾਤਾਵਰਨ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਵਾਰਡ ਨੰਬਰ 15 ਦੇ ਵਿਕਾਸ ਮਾਡਲ ਨੂੰ ਪੂਰੇ ਸਨੌਰ ਵਿਚ ਲਾਗੂ ਕੀਤਾ ਜਾਵੇਗਾ। ਅਮਨ ਢੋਟ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਤੇ ਵਿਕਾਸ ਨੂੰ ਪਹਿਲ ਦੇਣਾ ਹੀ ਉਨ੍ਹਾਂ ਦੀ ਰਾਜਨੀਤੀ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸਨੌਰ ਦੇ ਲੋਕ ਵਿਕਾਸ ਦੇ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਭਵਿੱਖ ਵਿੱਚ ਵੀ ਉਨ੍ਹਾਂ ਦਾ ਸਾਥ ਦੇਣਗੇ। ਇਸ ਮੌਕੇ ਭਾਜਪਾ ਦੇ ਕਈ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤੇਜਿੰਦਰ ਮਹਿਤਾ ਨਾਲ ਨਵੇਂ ਚੇਅਰਮੈਨਾਂ ਨੇ ਲਿਆ ਮਾਤਾ ਦਾ ਅਸ਼ੀਰਵਾਦ ਅਗਲੀ ਖ਼ਬਰ ਇੰਜੀ. ਸਤਵਿੰਦਰ ਸਿੰਘ ਸੈਣੀ ਨੂੰ ਸੈਣੀ ਭਲਾਈ ਬੋਰਡ ਦਾ ਪਟਿਆਲਾ ਦਿਹਾਤੀ ਦਾ ਲਗਾਇਆ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।