08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਨਗਰ ਨਿਗਮ ਪਟਿਆਲਾ ਦੀ ਐਫ. ਐਂਡ ਸੀ. ਸੀ. ਮੀਟਿੰਗ : 13 ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ

ਅਜੀਤ ਡੈਸਕ 21-07-2026
ਪਟਿਆਲਾ, 20 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ, ਸੜਕਾਂ ਦੀ ਕਾਇਆ-ਕਲਪ, ਸੀਵਰੇਜ ਸਿਸਟਮ ਦੇ ਸਥਾਈ ਹੱਲ ਅਤੇ ਸਵੱਛਤਾ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿੱਤ ਅਤੇ ਠੇਕਾ ਕਮੇਟੀ ਐਫ. ਐਂਡ ਸੀ. ਸੀ. ਦੀ ਮੀਟਿੰਗ ਮੇਅਰ ਕੁੰਦਨ ਗੋਗੀਆ ਦੀ ਅਗਵਾਈ ’ਚ ਕੀਤੀ ਗਈ। ਜਿਸ ’ਚ ਕਰੋੜਾਂ ਰੁਪਏ ਦਾ ਏਜੰਡਾ ਜਾਰੀ ਕੀਤਾ ਗਿਆ ਹੈ। ਲੁੱਕ ਦੇ ਵਧੇ ਰੇਟਾਂ ਕਾਰਨ ਸੜਕਾਂ ਦੇ ਬਜਟ ’ਚ 24 ਫ਼ੀਸਦੀ ਵਾਧਾ ਕੀਤਾ ਗਿਆ ਤੇ ਇਨ੍ਹਾਂ ਕੰਮਾਂ ਨੂੰ ਦਿੱਤੀ ਮਨਜ਼ੂਰੀ ਗਈ, ਜਿਨ੍ਹਾਂ ’ਚ ਤ੍ਰਿਪੁੜੀ ਖੇਤਰ ਦੀਆਂ ਮੁੱਖ ਸੜਕਾਂ ਐਲ. ਐਂਡ ਟੀ. ਪਾਈਪਲਾਈਨ ਮੁਰੰਮਤ ਲਈ 93.05 ਲੱਖ ਰੁਪਏ ਦੇ ਕੰਮਾਂ ’ਚ ਬਜਟ ਵਾਧੇ ਨੂੰ ਬਰਸਾਤ ਤੋਂ ਪਹਿਲਾਂ ਕੰਮ ਪੂਰਾ ਕਰਨ ਲਈ ਪ੍ਰਵਾਨਗੀ, ਰਤਨ ਨਗਰ ਐਕਸਟੈਂਸ਼ਨ ਵਾਰਡ 6 ਲਈ ਬਜਟ 38.26 ਲੱਖ ਤੋਂ ਵਧਾ ਕੇ 47.44 ਲੱਖ ਰੁਪਏ ਲਈ ਪ੍ਰਵਾਨਗੀ, ਆਨੰਦ ਨਗਰ ਤ੍ਰਿਕੋਣਾ ਪਾਰਕ ਸਾਈਡ ਵਾਰਡ 6 ਲਈ ਬਜਟ 25.55 ਲੱਖ ਤੋਂ ਵਧਾ ਕੇ 31.68 ਲੱਖ ਰੁਪਏ ਕਰਨ ਲਈ ਪ੍ਰਵਾਨਗੀ, ਆਦਰਸ਼ ਨਗਰ ਤੇ ਪ੍ਰੇਮ ਨਗਰ ਗਲੀ ਨੰ. 4 ਲਈ ਬਜਟ 28.26 ਲੱਖ ਤੋਂ ਵਧਾ ਕੇ 35.05 ਲੱਖ ਰੁਪਏ ਲਈ ਪ੍ਰਵਾਨਗੀ, ਘੁੰਮਣ ਨਗਰ ਬੀ ਤੇ ਆਜ਼ਾਦ ਨਗਰ ਵਾਰਡ 14 ਲਈ ਬਜਟ 19.51 ਲੱਖ ਤੋਂ ਵਧਾ ਕੇ 24.19 ਲੱਖ ਰੁਪਏ ਕਰਨ ਲਈ ਪ੍ਰਵਾਨਗੀ, ਵਾਰਡ 31 ਰਾਮ ਗਲੀ, ਧੋਬੀ ਮਹੱਲਾ, ਰਵਿਦਾਸ ਮਹੱਲਾ ਆਦਿ ਦੇ ਸੀ. ਸੀ. ਅਤੇ ਟਾਇਲਾਂ ਦੇ ਕੰਮ ਲਈ 22.18 ਲੱਖ ਰੁਪਏ, ਵਾਰਡ 47 ਸ਼ੇਰ-ਏ-ਪੰਜਾਬ ਮਾਰਕਿਟ ਤੋਂ ਸੁਖਦਾਸਪੁਰਾ ਦੇ ਸੀ. ਸੀ. ਰੋਡ ਲਈ 40.34 ਲੱਖ ਰੁਪਏ, ਵਾਰਡ 47 ਬੀ ਟੈਂਕ ਰੋਡ, ਪੁਰਾਣਾ ਲਾਲ ਬਾਗ, ਕਿਤਾਬਾਂ ਬਾਜ਼ਾਰ ਆਦਿ ਦੇ ਰੋਡ ਗਲੀ, ਐਸ. ਐਨ. 8 ਪਾਈਪ ਅਤੇ ਇੰਟਰਲਾਕਿੰਗ ਟਾਇਲਾਂ ਲਈ 26.96 ਲੱਖ ਰੁਪਏ, ਵਾਰਡ 46 ਕਲਗੀਧਰ ਗੁਰਦੁਆਰਾ ਸਾਹਿਬ ਨੇੜੇ ਦੇ ਸੀ. ਸੀ. ਰੋਡ ਲਈ 11.36 ਲੱਖ ਰੁਪਏ, ਸਟ੍ਰੀਟ ਲਾਈਟ ਸ਼ਾਖਾ ਦੇ ਕੇਬਲ/ਵਾਇਰ ਅਤੇ ਹੋਰ ਸਾਮਾਨ ਦੀ ਖਰੀਦ ਲਈ 55.29 ਲੱਖ ਰੁਪਏ, ਵਾਟਰ ਸਪਲਾਈ ਪਟਿਆਲਾ 2 ਦੇ ਕੇ.7. ਪਾਈਪਲਾਈਨ ਦੇ ਮਿਸਿੰਗ ਲਿੰਕਾਂ ਲਈ 26.90 ਲੱਖ ਰੁਪਏ, ਓ. ਐਂਡ ਐਮ. ਸੈੱਲ ਦੇ 4000 ਲੀਟਰ ਸਮਰੱਥਾ ਵਾਲੇ 2 ਸੁਕਸ਼ਨ ਟੈਂਕਰਾਂ ਦੀ ਖਰੀਦ ਲਈ 19.70 ਲੱਖ ਰੁਪਏ, ਝੀਲ ਐਵੇਨਿਊ, ਆਨੰਦ ਨਗਰ ਅਤੇ ਸਿੱਧੂ ਕਾਲੋਨੀ ਜੇਲ੍ਹ ਬੈਕਸਾਈਡ ਦੇ ਪੇਵਰ ਬਲਾਕਾਂ ਲਈ ਕ੍ਰਮਵਾਰ 20.17 ਲੱਖ, 44.09 ਲੱਖ ਤੇ 56.55 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਮੌਕੇ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ, ਐਡੀਸ਼ਨਲ ਕਮਿਸ਼ਨਰ ਸਿਮਰਪ੍ਰੀਤ ਕੌਰ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਰਾਜਿੰਦਰ ਚੋਪੜਾ ਐਸ. ਸੀ., ਜਤਿੰਦਰਪਾਲ ਸਿੰਘ ਐਸ. ਸੀ., ਸੰਦੀਪ ਜੈਨ ਅਕਾਊਂਟੈਂਟ, ਸ਼ਮਿੰਦਰ ਅਕਾਊਂਟੈਂਟ ਹਾਜ਼ਰ ਸਨ।
ਪਿਛਲੀ ਖ਼ਬਰ ਪਾਤੜਾਂ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਕੀਤੇ ਵੱਖ-ਵੱਖ ਕੇਸ ਦਰਜ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਸਫ਼ਾਈ ਵਿਵਸਥਾ ਦੀ ਗੱਡੀ ਲੀਹ ਤੋਂ ਉੱਤਰੀ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨੇ ਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।