08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਨਕਦੀ ਸਮੇਤ ਕੇਲੇ ਵੀ ਲੁੱਟ ਕੇ ਲੈ ਗਏ ਲੁਟੇਰੇ-ਕੋਤਵਾਲੀ ਪੁਲਿਸ ਨੇ 24 ਘੰਟਿਆ ’ਚ ਕੀਤਾ ਕਾਬੂ

ਅਜੀਤ ਡੈਸਕ 21-07-2026
ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਲੰਘੇ ਕੱਲ ਦੋ ਲੁਟੇਰਿਆਂ ਵਲੋਂ ਸਥਾਨਕ ਪੁਰਾਣਾ ਹਾਥੀ ਖਾਨਾ ਮੁਹੱਲਾ ਵਿਖੇ ਇਕ ਰੇਹੜੀ ਚਾਲਕ ਨੂੰ ਡਰਾ ਧਮਕਾ ਕੇ ਜਿੱਥੇ ਉਸ ਕੋਲੋਂ ਨਕਦੀ ਖੋਹੀ ਗਈ ਸੀ ਉੱਥੇ ਉਸ ਕੋਲੋਂ ਲੁਟੇਰੇ ਜਾਂਦੇ ਜਾਂਦੇ ਕੇਲੇ ਵੀ ਚੁੱਕ ਕੇ ਲੈ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਸੀ। ਕੋਤਵਾਲੀ ਪੁਲਿਸ ਵਲੋਂ ਕੋਤਵਾਲੀ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਦੀ ਅਗਵਾਈ ’ਚ ਮਹਿਜ 24 ਘੰਟਿਆਂ ਦੇ ਅੰਦਰ ਹੀ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਗਈ ਹੈ। ਸਥਾਨਕ ਦੁਲੱਦੀ ਗੇਟ ਸਥਿਤ ਮੁੱਖ ਚੌਕ ਵਿਖੇ ਗੱਲਬਾਤ ਕਰਦੇ ਹੋਏ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਦੋਵੇਂ ਵਿਅਕਤੀ ਨਾਭੇ ਦੇ ਹਨ ਤੇ ਇਨ੍ਹਾਂ ਉੱਪਰ ਪਹਿਲਾਂ ਵੀ ਦੋ-ਦੋ ਮੁਕੱਦਮੇ ਦਰਜ ਹਨ ਅਤੇ ਨਾਭਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਪ ਪੁਲਿਸ ਕਪਤਾਨ ਬੱਲ ਦੀ ਅਗਵਾਈ ਵਿਚ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਘਟਨਾ ਵਾਲੀ ਥਾਂ ’ਤੇ ਲਿਆਂਦਾ ਗਿਆ ਤਾਂ ਜੋ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿਚਲੇ ਡਰ ਨੂੰ ਖਤਮ ਕੀਤਾ ਜਾ ਸਕੇ। ਲੁੱਟ ਦਾ ਸ਼ਿਕਾਰ ਹੋਏ ਪ੍ਰਵਾਸੀ ਰੇਹੜੀ ਵਾਲੇ ਨੇ ਕਿਹਾ ਕਿ ਮੇਰਾ ਦੋ ਨੌਜਵਾਨ ਪਿੱਛਾ ਕਰ ਰਹੇ ਸਨ, ਜਦੋਂ ਉਹ ਮੇਰੇ ਨਜ਼ਦੀਕ ਆਏ ਤਾਂ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਦਿਖਾ ਕੇ ਮੇਰੇ ਤੋਂ ਪੈਸੇ ਖੋਹ ਲਏ ਗਏ ਅਤੇ ਦਰਜਨ ਦੇ ਕਰੀਬ ਕੇਲੇ ਵੀ ਆਪਣੇ ਨਾਲ ਲੈ ਗਏ ਸਨ ਅਤੇ ਹੁਣ ਨਾਭਾ ਪੁਲਿਸ ਵਲੋਂ ਇਨ੍ਹਾਂ ਦੋਵੇਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਲਈ ਮੈਂ ਨਾਭਾ ਪੁਲਿਸ ਦਾ ਧੰਨਵਾਦ ਕਰਦਾ ਹਾਂ।
ਪਿਛਲੀ ਖ਼ਬਰ ਬੁੱਢਾ ਦਲ ਪਬਲਿਕ ਸਕੂਲ ਵਿਚ ਮਿਸ਼ਨ ਹਰਿਆਲੀ ਤਹਿਤ ਲਗਾਏ ਬੂਟੇ ਅਗਲੀ ਖ਼ਬਰ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ‘ਆਪ’ ਵਲੰਟੀਅਰਾਂ ਦਾ ਵੱਡਾ ਇਕੱਠ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਵਜਾਇਆ ਬਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।