08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ‘ਆਪ’ ਵਲੰਟੀਅਰਾਂ ਦਾ ਵੱਡਾ ਇਕੱਠ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਵਜਾਇਆ ਬਿਗਲ ਕਿਹਾ, 2027 ਦੀਆਂ ਚੋਣਾਂ ਵਿਚ ਭਗਵੰਤ ਮਾਨ ਮੁੜ ਮੁੱਖ ਮੰਤਰੀ ਬਣਨਗੇ

ਅਜੀਤ ਡੈਸਕ 21-07-2026
ਨਾਭਾ, 20 ਜੁਲਾਈ (ਵਰਿੰਦਰ ਵਰਮਾ)-ਨਾਭਾ ਹਲਕੇ ਵਿਚ ਅੱਜ ਉਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ, ਜਦੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਆਗੂ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ਕਰਵਾਈ ‘ਵਲੰਟੀਅਰ ਮਿਲਣੀ’ ਦੌਰਾਨ ਪਿੰਡਾਂ ਅਤੇ ਸ਼ਹਿਰ ਦੇ ‘ਆਪ’ ਵਲੰਟੀਅਰਾਂ ਦਾ ਵੱਡਾ ਇਕੱਠ ਹੋਇਆ ਵੱਡਾ ਇਕੱਠ ਰੈਲੀ ਦਾ ਰੂਪ ਧਾਰਨ ਕਰ ਗਿਆ। ਵਲੰਟੀਅਰ ਮਿਲਣੀ ਮੌਕੇ ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿੰਗਾਂ ਦੇ ਨਿਯੁਕਤ ਕੀਤੇ ਚੇਅਰਮੈਨਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਬਿਗਲ ਵਜਾਉਂਦੇ ਹੋਏ ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤੋਂ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਨੂੰ ਬੂਥ ਪੱਧਰ ਤੋਂ ਮਜ਼ਬੂਤ ਬਣਾਉਣ ਲਈ 2027 ਦੀਆਂ ਤਿਆਰੀਆਂ ਦਾ ਸੱਦਾ ਦਿੰਦਿਆਂ ਸਾਰੇ ਵਲੰਟੀਅਰਾਂ ਦੀਆਂ ਡਿਊਟੀਆਂ ਲਗਾਈਆਂ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲ ਸਿੰਘ ਰਣਜੀਤਗੜ੍ਹ, ਯੂਥ ਆਗੂ ਲਾਲੀ ਫਤਿਹਪੁਰ, ਗੁਰਪ੍ਰੀਤ ਸਿੰਘ ਗੋਪੀ ਫੈਜਗੜ੍ਹ, ਸੁਖਜੀਤ ਸਿੰਘ ਹਾਂਸ, ਸੁੱਖ ਘੁੰਮਣ ਚਾਸਵਾਲ, ਦਵਿੰਦਰ ਸਿੰਘ ਥੂਹੀ, ਸਾਬਕਾ ਚੇਅਰਮੈਨ ਦੀਪਾ ਰਾਮਗੜ੍ਹ, ਕਮਲ ਭਾਦਸੋਂ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਤਰਨੀ ਭੁੱਲਰ, ਹਨੀ ਪਹਾੜਪੁਰ, ਦਲਜੀਤ ਸਿੰਘ ਬਾਜਵਾ, ਬੁੱਧ ਸਿੰਘ ਸੰਧਨੋਲੀ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਬੇਅੰਤ ਸਿੰਘ ਘੜੂੰਆਂ, ਕੁਲਦੀਪ ਸਿੰਘ ਰਹਿਲ, ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਅਮਰਜੀਤ ਸਿੰਘ ਗੱਗੀ, ਰਣਧੀਰ ਸਿੰਘ ਭੜੀ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ, ਗੁਰਪ੍ਰੀਤ ਸਿੰਘ ਸੋਹੀ ਨੰਬਰਦਾਰ, ਅੰਗਰੇਜ਼ ਸਿੰਘ ਸਰਪੰਚ ਚਾਸਵਾਲ, ਜਰਨੈਲ ਸਿੰਘ ਸਰਪੰਚ ਮਟੋਰੜਾ, ਗੁਰਪ੍ਰੀਤ ਸਿੰਘ ਭੰਗੂ, ਸਤਵੰਤ ਸਿੰਘ ਸੋਹੀ ਸਰਪੰਚ ਰਣਜੀਤਗੜ੍ਹ, ਸੁਖਦੇਵ ਸਿੰਘ ਬਿਰਧਨੋ, ਦਰਸ਼ਨ ਅਰੋੜਾ, ਹਰਦੀਪ ਸਿੰਘ ਬੁੱਟਰ, ਦਵਿੰਦਰ ਸਿੰਘ ਬਿਸ਼ਨਗੜ, ਪਰਮਿੰਦਰ ਸਿੰਘ ਭੰਗੂ, ਜਤਿੰਦਰ ਸਿੰਘ ਕਕਰਾਲਾ, ਹਰਜਿੰਦਰ ਸਿੰਘ ਖਾਲਸਾ, ਗੁਰਵਿੰਦਰ ਸਿੰਘ ਰਾਏ, ਜੱਸੀ ਡਕੌਂਦਾ, ਗੋਲਡੀ ਸਰਪੰਚ ਸ਼ਾਹਪੁਰ, ਰਾਜਿੰਦਰ ਸਿੰਘ ਸਰਪੰਚ ਉੱਧਾ, ਗੁਰਚਰਨ ਸਿੰਘ ਧਨੌਰੀ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਸਰਪੰਚ ਦੋਦਾ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਗੁਰਚਰਨ ਸਿੰਘ ਸਰਪੰਚ ਗਲਵੱਟੀ, ਨਵ ਨਿਯੁਕਤ ਚੇਅਰਮੈਨ ਡਾ. ਦੀਪਕ ਕੌਂਸਲ, ਚੇਅਰਮੈਨ ਗੋਬਿੰਦ ਸਿੰਘ ਜੰਡੂ, ਚੇਅਰਮੈਨ ਦੀਦਾਰ ਸਿੰਘ ਭੰਮ, ਚੇਅਰਮੈਨ ਵਿਕਾਸ ਗੋਇਲ, ਚੇਅਰਮੈਨ ਇਕਬਾਲ ਮੁਹੰਮਦ, ਚੇਅਰਮੈਨ ਅਬਦੁਲ ਫਰੀਦਪੁਰ, ਚੇਅਰਮੈਨ ਪਰਮਿੰਦਰ ਸਿੰਘ ਸੈਣੀ, ਜੀਵਨ ਸਿੰਘ ਹਿਆਣਾ, ਚੇਅਰਮੈਨ ਹੈਪੀ ਅਰੋੜਾ, ਚੇਅਰਮੈਨ ਨੀਟੂ ਜੱਸੋਮਾਜਰਾ, ਚੇਅਰਮੈਨ ਧੀਰਜ ਠਾਕੁਰ, ਸੁਖਚੈਨ ਸਿੰਘ ਸਰਪੰਚ ਮਲਕੋ, ਜ਼ਿਲ੍ਹਾ ਵਾਇਸ ਚੇਅਰਮੈਨ ਕ੍ਰਿਸ਼ਨ ਪਵਾਰ, ਗੁਰਜੰਟ ਸਿੰਘ ਸਰਪੰਚ ਤਰਖੇੜੀ ਖੁਰਦ, ਦੀਨਾ ਜੋਸ਼ੀ, ਬਾਵਾ ਸਿੰਘ ਕਕਰਾਲਾ, ਜਸਵੰਤ ਸਿੰਘ ਥੂਹੀ, ਗੁਰਧਿਆਨ ਸਿੰਘ ਬਿੱਟੂ, ਹਰਪ੍ਰੀਤ ਸਿੰਘ ਚੌਹਾਨ, ਅਕਾਸ਼ ਕੁਮਾਰ ਗੋਲੂ ਪ੍ਰਧਾਨ, ਹਰਪ੍ਰੀਤ ਸਿੰਘ ਬਿੱਟੂ, ਗੁਰਜੀਤ ਸਿੰਘ ਕੋਟਕਲਾਂ, ਜਤਿੰਦਰ ਸਿੰਘ ਕਾਲਾ, ਕੁਲਦੀਪ ਸਿੰਘ ਹੈਪੀ, ਸੁਦਾਗਰ ਸਿੰਘ ਖਹਿਰਾ, ਦਰਸ਼ਨ ਸਿੰਘ ਮੋਹਲਗੁਆਰਾ, ਦੀਪਕ ਮੈਦਾਨ, ਕਰਨ ਕੈਰੋਂ, ਦੀਪਵੀਰ ਵੜੈਚ, ਛੋਟਾ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਰਿਟਾ. ਏ.ਐਸ.ਆਈ, ਕੁਲਦੀਪ ਸਿੰਘ ਕਕਰਾਲਾ, ਮੰਗਤ ਸਿੰਘ ਛੀਟਾਵਾਲਾ, ਪੰਮਾ ਬੌੜਾਂ ਆਦਿ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਨਕਦੀ ਸਮੇਤ ਕੇਲੇ ਵੀ ਲੁੱਟ ਕੇ ਲੈ ਗਏ ਲੁਟੇਰੇ-ਕੋਤਵਾਲੀ ਪੁਲਿਸ ਨੇ 24 ਘੰਟਿਆ ’ਚ ਕੀਤਾ ਕਾਬੂ ਅਗਲੀ ਖ਼ਬਰ ਓਮਾਨ ’ਚ ਭਾਰਤੀ ਰਾਜਦੂਤ ਨੇ ਪ੍ਰੇਸ਼ਾਨ ਮਹਿਲਾ ਕਾਮਿਆਂ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।