08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਓਮਾਨ ’ਚ ਭਾਰਤੀ ਰਾਜਦੂਤ ਨੇ ਪ੍ਰੇਸ਼ਾਨ ਮਹਿਲਾ ਕਾਮਿਆਂ ਨਾਲ ਕੀਤੀ ਮੁਲਾਕਾਤ

ਅਜੀਤ ਡੈਸਕ 21-07-2026

ਦੁਬਈ, 20 ਜੁਲਾਈ (ਪੀ.ਟੀ.ਆਈ.)-ਮਸਕਟ ’ਚ ਭਾਰਤੀ ਦੂਤਘਰ ਨੇ ਸੋਮਵਾਰ ਨੂੰ ਕਿਹਾ ਕਿ ਓਮਾਨ ’ਚ ਭਾਰਤੀ ਰਾਜਦੂਤ ਪ੍ਰਸ਼ਾਂਤ ਪਾਈਸ ਨੇ ਖਾੜੀ ਦੇਸ਼ ਵਿੱਚ ਘਰੇਲੂ ਕਾਮਿਆਂ ਵਜੋਂ ਕੰਮ ਕਰਨ ਵਾਲੀਆਂ ਦੁਖੀ ਭਾਰਤੀ ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ।ਦੂਤਘਰ ਨੇ ਇਹ ਪਹਿਲ ਓਮਾਨ ਅਤੇ ਹੋਰ ਖਾੜੀ ਦੇਸ਼ਾਂ ’ਚ ਭਾਰਤੀ ਘਰੇਲੂ ਕਾਮਿਆਂ ਨਾਲ ਦੁਰਵਿਵਹਾਰ, ਸ਼ੋਸ਼ਣ ਅਤੇ ਤਨਖਾਹ ਨਾ ਦੇਣ ਦੀਆਂ ਲਗਾਤਾਰ ਰਿਪੋਰਟਾਂ ਦੇ ਵਿਚਾਲੇ ਕੀਤੀ। ਦੂਤਘਰ ਨੇ ਸੋਮਵਾਰ ਨੂੰ ਐਕਸ ’ਤੇ ਪੋਸਟ ਕੀਤਾ ਕਿ ਪਾਈਸ ਨੇ ਦੁਖੀ ਘਰੇਲੂ ਕਾਮਿਆਂ ਅਤੇ “ਉਨ੍ਹਾਂ ਔਰਤਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਆਪਣੇ ਮਾਲਕਾਂ ਦੇ ਘਰ ਛੱਡ ਦਿੱਤੇ ਹਨ ਜਾਂ ਉਨ੍ਹਾਂ ਦੇ ਮਾਲਕਾਂ ਵਲੋਂ ਛੱਡ ਦਿੱਤੀਆਂ ਗਈਆਂ ਹਨ।” ਇਹ ਔਰਤਾਂ ਮਿਸ਼ਨ ਦੁਆਰਾ ਚਲਾਏ ਜਾ ਰਹੇ ਇਕ ਆਸਰਾ ਘਰ ’ਚ ਰਹਿ ਰਹੀਆਂ ਹਨ। ਦੂਤਘਰ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਦੂਤਘਰ ਦੀ ਕਮਿਊਨਿਟੀ ਅਫੇਅਰਜ਼ ਟੀਮ ਹੱਲ ਲੱਭਣ ਲਈ ਤੁਰੰਤ ਕਾਰਵਾਈ ਕਰੇਗੀ।”ਇਹ ਮੀਟਿੰਗ ਹੈਦਰਾਬਾਦ ਦੀ ਰਹਿਣ ਵਾਲੀ ਸ਼ਬਨਮ ਬੇਗਮ ਦੇ ਮਾਮਲੇ ਦੇ ਸੰਦਰਭ ’ਚ ਕੀਤੀ ਗਈ ਸੀ। ਸ਼ਬਨਮ ਨੇ ਦੋਸ਼ ਲਗਾਇਆ ਸੀ ਕਿ ਉਸਨੂੰ ਚੰਗੀ ਤਨਖਾਹ ਵਾਲੀ ਘਰੇਲੂ ਨੌਕਰੀ ਦੇ ਬਹਾਨੇ ਮਸਕਟ ਲਿਆਂਦਾ ਗਿਆ ਸੀ, ਪਰ ਇਸਦੀ ਬਜਾਏ ਉਸਨੂੰ ਕਈ ਘਰਾਂ ’ਚ ਬਿਨਾਂ ਤਨਖਾਹ ਦੇ 12 ਤੋਂ 15 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ।ਉਸਨੇ ਇਹ ਵੀ ਦੋਸ਼ ਲਗਾਇਆ ਕਿ ਭੱਜ ਕੇ ਭਾਰਤੀ ਦੂਤਘਰ ’ਚ ਸ਼ਰਨ ਲੈਣ ਤੋਂ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਗਈ, ਢੁਕਵਾਂ ਭੋਜਨ ਨਹੀਂ ਦਿੱਤਾ ਗਿਆ ਅਤੇ ਉਸਦਾ ਮੋਬਾਈਲ ਫੋਨ ਖੋਹ ਲਿਆ ਗਿਆ। ਮਿਸ਼ਨ ਨੇ ਕਿਹਾ ਕਿ ਉਸਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਢੁਕਵੇਂ ਪੱਧਰ ’ਤੇ ਕਾਰਵਾਈ ਕਰ ਰਿਹਾ ਹੈ।

ਪਿਛਲੀ ਖ਼ਬਰ ਜੱਸੀ ਸੋਹੀਆਂ ਵਾਲਾ ਦੇ ਗ੍ਰਹਿ ਵਿਖੇ ‘ਆਪ’ ਵਲੰਟੀਅਰਾਂ ਦਾ ਵੱਡਾ ਇਕੱਠ, ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਵਜਾਇਆ ਬਿ... ਅਗਲੀ ਖ਼ਬਰ ਜੰਮੂ-ਕਸ਼ਮੀਰ ’ਚ ਮੀਂਹ ਕਾਰਨ 4 ਮੌਤਾਂ; ਹੜ੍ਹ ਪ੍ਰਭਾਵਿਤ ਪੁਣਛ ਤੇ ਰਾਜੌਰੀ ’ਚ ਬਚਾਅ ਕਾਰਜਾਂ ’ਚ ਰੁਕਾਵਟ ਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।