07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆ ਦੇ ਧਰਨੇ ’ਚ ਪਹੁੰਚੇ

ਅਜੀਤ ਡੈਸਕ 21-07-2026
ਭਾਦਸੋਂ, 20 ਜੁਲਾਈ (ਗੁਰਬਖਸ ਸਿੰਘ ਵੜੈਚ)-ਪੰਜਾਬ ਅੰਦਰ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਦੇ ਲਈ ਕਈ ਦਿਨਾਂ ਤੋਂ ਰੋਸ ਧਰਨੇ ਲਗਾਏ ਜਾ ਰਹੇ ਹਨ। ਨਗਰ ਪੰਚਾਇਤ ਭਾਦਸੋਂ ਵਿਖੇ ਸਫ਼ਾਈ ਕਰਮਚਾਰੀਆਂ ਵਲੋਂ ਕਰੀਬ ਪਿਛਲੇ 13 ਦਿਨਾਂ ਤੋਂ ਰੋਸ ਧਰਨਾ ਲਗਾਇਆ ਜਾ ਰਿਹਾ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੇ ਸਾਥੀਆਂ ਸਮੇਤ ਰੋਸ ਧਰਨੇ ’ਚ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆ ਮੰਗਾਂ ਮੰਨਣ ਦੀ ਬਜਾਏ ਕੁੱਟਮਾਰ ਕਰ ਰਹੀ ਹੈ ਤੇ ਤਾਨਸ਼ਾਹੀ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ’ਤੇ ਕੀਤਾ ਗਿਆ ਲਾਠੀਚਾਰਜ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਸੂਬੇ ਦੇ ਹਰੇਕ ਵਰਗ ਦਾ ਪੂਰਨ ਤੌਰ ’ਤੇ ਵਿਕਾਸ ਕੀਤਾ ਪਰ ਅੱਜ ਸੂਬੇ ਦੇ ਜੋ ਹਾਲਾਤ ਹਨ ਉਹ ਸਭ ਭਲੀਭਾਂਤ ਜਾਣੂ ਹਨ। ਇਸ ਮੌਕੇ ਸਾਬਕਾ ਪ੍ਰਧਾਨ ਚੂਨੀ ਲਾਲ, ਆਸ਼ੀਸ ਸਿੰਗਲਾ, ਸੁਖਜੀਵਨ ਭੌਲਾ ਸਰਕਲ ਸ਼ਹਿਰੀ ਪ੍ਰਧਾਨ, ਅਜਮੀਲ਼ ਖਾਂ ਸੂਬਾਈ ਆਗੂ, ਸੰਜੀਵ ਕੁਮਾਰ ਕਾਕਾ, ਰਾਜ ਕੁਮਾਰ, ਲਖਵੀਰ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਮਨੀ ਟਿਵਾਣਾ, ਬਲਵੀਰ ਸਿੰਘ ਰਿਸ਼ੀ, ਆਸ਼ਾ ਰਾਣੀ, ਜਗਜੀਤ ਸਿੰਘ, ਭਗਵੰਤ ਸਿੰਘ, ਬੇਅੰਤ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਕੂਚ ਅੱਜ * ਦੇਸ਼ ਬਚਾਓ ਮੋਰਚੇ ’ਤੇ ਜਾਣ ਲਈ ਸਰਵਣ ਸਿੰਘ ਪੰਧੇਰ... ਅਗਲੀ ਖ਼ਬਰ ‘ਮਿਸਲ ਸਤਲੁਜ’ ਵਲੋਂ ਗੁਰਪ੍ਰਤਾਪ ਸਿੰਘ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।