22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੱਕ ਮੰਗਦੇ ਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਦੀ ਬਜਾਏ, ਮੰਗਾਂ ਮੰਨੇ ਸਰਕਾਰ-ਕਾਮਰੇਡ ਗਦਾਈਆ

ਅਜੀਤ ਡੈਸਕ 22-07-2026
ਨਾਭਾ, 21 ਜੁਲਾਈ (ਵਰਿੰਦਰ ਵਰਮਾ)-ਬੀਤੀ ਦਿਨੀਂ ਖੰਨਾ ਵਿਚ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਘਰ ਅੱਗੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਨਰੇਗਾ ਕਰਮਚਾਰੀਆਂ ’ਤੇ ਗੱਲਬਾਤ ਕਰਨ ਦੀ ਬਜਾਏ ਉਨ੍ਹਾਂ ’ਤੇ ਅੰਨਾ ਲਾਠੀਚਾਰਜ, ਪਾਣੀਂ ਦੀਆਂ ਬੌਛਾੜਾਂ ਮਾਰਨਾ, ਬਹੁਤ ਸਾਰੇ ਕਰਮਚਾਰੀਆਂ ਨੂੰ ਜ਼ਖ਼ਮੀ ਕਰਨ ਦੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਕਾਮਿਆਂ ’ਤੇ ਕੀਤੇ ਇਸ ਤਸ਼ੱਸਦ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਇਹ ਕਰਮਚਾਰੀ ਬੜੇ ਲੰਮੇ ਤੋਂ ਹੜਤਾਲ ’ਤੇ ਹਨ, ਇਨ੍ਹਾਂ ਕਰਮਚਾਰੀਆਂ ਨੂੰ ਲਗਪਗ ਅੱਠ ਮਹੀਨਿਆ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਇਨ੍ਹਾਂ ਲੰਮਾਂ ਸਮਾਂ ਤਨਖਾਹਾਂ ਦਾ ਨਾ ਮਿਲਣਾ ਇਹ ਇਨ੍ਹਾਂ ਨਾਲ਼ ਘੋਰ ਬੇਇਨਸਾਫ਼ੀ ਹੈ ਤੇ ਕਰਮਚਾਰੀਆਂ ਲਈ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸ ਲਈ ਸਰਕਾਰ ਨੂੰ ਲਾਠੀਚਾਰਜ ਨਹੀਂ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦਾ ਤਸ਼ੱਸਦ ਕਰਕੇ ਇਨ੍ਹਾਂ ਨਾਲ਼ ਬੇਇਨਸਾਫ਼ੀ ਕੀਤੀ ਜਾਵੇ।
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ.ਸੀ.ਆਰ. ਨਵੀਂ ਦਿੱਲੀ ਦੇ ਵਫ਼ਦ ਵਲੋਂ ਦੌਰਾ ਅਗਲੀ ਖ਼ਬਰ ਹਰ ਫ਼ਰੰਟ ’ਤੇ ਫ਼ੇਲ੍ਹ ਹੋਣ ਤੋਂ ਬਾਅਦ ‘ਆਪ’ ਸਰਕਾਰ ਅਪਣਾ ਰਹੀ ਹੈ ਕੋਝੇ ਹੱਥਕੰਡੇ- ਕ੍ਰਿਸ਼ਨ ਸਿੰਘ ਸਨੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।