22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਚੇਅਰਪਰਸਨ ਨਾਲ ਕੀਤੀ ਮੀਟਿੰਗ ਮੰਗਾਂ ਹੱਲ ਕਰਨ ਦਾ ਚੇਅਰਪਰਸਨ ਰੀਨਾ ਗੁਪਤਾ ਨੇ ਦਿੱਤਾ ਭਰੋਸਾ

ਅਜੀਤ ਡੈਸਕ 22-07-2026
ਪਟਿਆਲਾ, 21 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਰੀਨਾ ਗੁਪਤਾ ਨੇ ਬੋਰਡ ਦੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਸਕਾਰਾਤਮਿਕ ਰੁਖ਼ ਅਪਣਾਉਂਦਿਆਂ ਭਰੋਸਾ ਦਿੱਤਾ ਹੈ ਕਿ ਜਾਇਜ਼ ਮੰਗਾਂ ਨੂੰ ਨਿਯਮਾਂ ਅਨੁਸਾਰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇਗਾ। ਇਸ ਸੰਬੰਧੀ ਹੋਈ ਮੀਟਿੰਗ ਦੌਰਾਨ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ, ਫ਼ੀਲਡ ਅਟੈਂਡੈਂਟਾਂ ਨੂੰ ਸਮੇਂਬੱਧ ਤਰੱਕੀ ਦੇਣ, ਡਰਾਈਵਰਾਂ ਦੀਆਂ ਅਸਾਮੀਆਂ ਭਰਨ ਤੇ ਹੋਰ ਸੇਵਾ ਸੰਬੰਧੀ ਮਾਮਲਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਚੇਅਰਪਰਸਨ ਨੇ ਕਿਹਾ ਕਿ ਬੋਰਡ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਪਰ ਅਜੇ ਤੱਕ ਪੱਕੇ ਨਾ ਹੋਏ ਕਰਮਚਾਰੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਹਰੀ ਚੰਦ ਮਾਲੀ ਤੇ ਬੋਰਡ ਵਿਚ ਕੰਮ ਕਰ ਰਹੇ ਛੇ ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਪੱਕੇ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਨੂੰ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਫ਼ੀਲਡ ਅਟੈਂਡੈਂਟਾਂ ਨੂੰ 32 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਇਕ ਵਿਸ਼ੇਸ਼ ਤਰੱਕੀ ਦੇਣ ਦੇ ਮਾਮਲੇ ਦੀ ਵੀ ਜਾਂਚ ਕਮੇਟੀ ਵਲੋਂ ਕੀਤੀ ਜਾਵੇਗੀ। ਡਰਾਈਵਰਾਂ ਦੀਆਂ ਖ਼ਾਲੀ ਅਸਾਮੀਆਂ ਸੀਨੀਅਰਤਾ ਅਤੇ ਯੋਗਤਾ ਦੇ ਆਧਾਰ ’ਤੇ ਭਰਨ, ਡਾਟਾ ਐਂਟਰੀ ਆਪੇ੍ਟਰਾਂ ਅਤੇ ਦਰਜਾ-4 ਕਰਮਚਾਰੀਆਂ ਦੀ ਤਨਖ਼ਾਹ ਸੰਬੰਧੀ ਮਸਲਿਆਂ ਦਾ ਨਿਪਟਾਰਾ ਕਰਨ ਅਤੇ ਯੋਗ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਵਰਦੀਆਂ ਸਮੇਤ ਹੋਰ ਬਣਦੇ ਲਾਭ ਦੇਣ ਦਾ ਵੀ ਭਰੋਸਾ ਦਿੱਤਾ ਗਿਆ। ਮੀਟਿੰਗ ’ਚ ਮੈਂਬਰ ਸਕੱਤਰ ਲਵਲੀਨ ਕੁਮਾਰ ਦੂਬੇ, ਏ.ਡੀ.ਓ. ਹਰਮੇਸ਼ ਸਿੰਘ, ਸੁਪਰਡੈਂਟ-2 ਮਨਜੀਤ ਸਿੰਘ, ਡਿਪਟੀ ਕੰਟਰੋਲਰ (ਫਾਈਨਾਂਸ) ਸ੍ਰੀਮਤੀ ਗੀਤਾਂਜਲੀ, ਸੀਨੀਅਰ ਲਾਅ ਅਫ਼ਸਰ ਅਮਰੀਕ ਸਿੰਘ, ਜਥੇਬੰਦੀ ਵਲੋਂ ਹਰੀ ਸਿੰਘ ਟੌਹੜਾ, ਕੋਮਲ ਸਿੰਘ, ਜਟਾ ਸ਼ੰਕਰ ਤੇ ਯਾਦਵਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਮੇਅਰ ਨੂੰ ਮੰਗ-ਪੱਤਰ ਸੌਂਪਿਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ.ਸੀ.ਆਰ. ਨਵੀਂ ਦਿੱਲੀ ਦੇ ਵਫ਼ਦ ਵਲੋਂ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।