23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬ ਦੇ ਲੋਕ 2027 ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਸਰਕਾਰ ਬਣਾਉਣਗੇ -ਖ਼ਾਲਸਾ, ਲੌਟ

ਅਜੀਤ ਡੈਸਕ 22-07-2026
ਨਾਭਾ, 21 ਜੁਲਾਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਲੋਕ ਕਾਂਗਰਸ ਪਾਰਟੀ, ਅਕਾਲੀ ਦਲ-ਬੀਜੇਪੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੇਖ ਚੁੱਕੇ ਹਨ ਕਿਉਂ ਜੋ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਲੁੱਟਣ ਅਤੇ ਕਰਜਾਈ ਕਰਨ ਤੋਂ ਬਿਨਾਂ ਪੰਜਾਬ ਦਾ ਕੁਝ ਨਹੀਂ ਸੰਵਾਰਿਆ ਜਿਸ ਕਰਕੇ ਹੁਣ ਪੰਜਾਬ ਦੇ ਸੂਝਵਾਨ ਲੋਕ ਖੇਤਰੀ ਪਾਰਟੀ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਾਂ ਤੋਂ ਬਚਾਉਣ ਲਈ ਜੋ ਵਹੀਰ ਚਲਾਈ ਗਈ ਹੈ ਉਸ ਲਹਿਰ ਨੂੰ ਅੱਗੇ ਵਧਾਉਣ ਲਈ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਪ੍ਰੋ. ਸਤਨਾਮ ਕੌਰ ਖ਼ਾਲਸਾ ਅਤੇ ਪਾਰਟੀ ਦੇ ਸਰਗਰਮ ਆਗੂ ਸਾਬਕਾ ਚੇਅਰਮੈਨ ਜਥੇਦਾਰ ਲਖਵੀਰ ਸਿੰਘ ਲੌਟ ਨੇ ਨਾਭਾ ਨੇੜਲੇ ਵੱਖ ਵੱਖ ਪਿੰਡਾ ‘ਚ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਕਰਕੇ ਪੰਜਾਬ ਦੇਸ਼ ਦੇ ਹੋਰਨਾਂ ਸੂਬਿਆਂ ਮੁਕਾਬਲੇ ਕਾਫੀ ਪਛੜ ਚੁੱਕਿਆ ਹੈ ਜਿਸ ਕਰਕੇ ਸੂਬੇ ਦੇ ਵਿਕਾਸ ਦੀ ਗੱਡੀ ਨੂੰ ਮੁੜ ਤੋਂ ਲੀਹ ਤੇ ਲਿਆਉਣ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਮੁੜ ਤੋਂ ਸੁਨਹਿਰਾ ਤੇ ਰੰਗਲਾ ਪੰਜਾਬ ਬਣਾ ਸਕਦੀ ਹੈ। ਇਸ ਮੌਕੇ ਜਰਨੈਲ ਸਿੰਘ ਪਟਿਆਲਾ, ਬਲਵੀਰ ਸਿੰਘ ਕੋਟ, ਰਣਜੀਤ ਸਿੰਘ ਦੰਦਰਾਲਾ ਢੀਂਡਸਾ, ਨਾਜ਼ਰ ਸਿੰਘ ਢੀਂਡਸਾ, ਰਣਜੀਤ ਸਿੰਘ ਕਾਲਾ, ਭੁਪਿੰਦਰ ਸਿੰਘ, ਗੁਰਸੇਵਕ ਸ਼ੇਖ, ਯਾਦਵਿੰਦਰ ਸਿੰਘ ਦੰਦਰਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੇਲੇ ਦੌਰਾਨ ਨਹਿਰ ’ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਿਕਾਸ ਗੋਇਲ ਅਗਰਵਾਲ ਵੈੱਲਫੇਅਰ ਵਿਕਾਸ ਬੋਰਡ ਹਲਕਾ ਨਾਭਾ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।