13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਗ੍ਰੰਥੀ ਸਿੰਘਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੀ ਲੋੜ-ਡਾ. ਦੀਪ ਸਿੰਘ

ਅਜੀਤ ਡੈਸਕ 29-07-2026
ਪਟਿਆਲਾ, 28 ਜੁਲਾਈ (ਮਨਦੀਪ ਸਿੰਘ ਖਰੌੜ)-ਹਰਿ ਸਹਾਇ ਸੇਵਾ ਦਲ ਵਲੋਂ ਪਿਛਲੇ ਲੰਬੇ ਤੋਂ ਸਮੇਂ ਤੋਂ ਸਮਾਜ ਦੀ ਸੇਵਾ ਕੀਤੀ ਜਾ ਰਹੀ ਹੈ ਜਿਵੇਂ ਕਿ ਮੈਡੀਕਲ ਤੇ ਖੂਨਦਾਨ ਕੈਂਪ ਲਗਾਉਣੇ, ਬੂਟੇ ਲਗਾਉਣੇ, ਦਸਤਾਰ ਮੁਕਾਬਲੇ ਕਰਾਉਣੇ, ਸਰਕਾਰੀ ਸਕੂਲਾਂ ’ਚ ਆਰ. ਓ. ਫਿਲਟਰ ਲਗਾਉਣੇ, ਆਰਥਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਵਿਚ ਮਦਦ ਕਰਨੀ। ਇਸੇ ਲੜੀ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸਿੰਘ ਨੂੰ ਸਾਈਕਲ ਭੇਟ ਕਰਕੇ ਮਦਦ ਕੀਤੀ ਗਈ। ਜਿਸ ਨਾਲ ਸਿੰਘ ਨੂੰ ਆਉਣ ਜਾਣ ’ਚ ਸੌਖ ਰਹੇਗੀ ਅਤੇ ਪ੍ਰਦੂਸ਼ਣ ਤੋਂ ਬਚਣ ਲਈ ਵੀ ਨਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਸੁਲੱਖਣ ਸਿੰਘ, ਹਰਮਨਪ੍ਰੀਤ ਸਿੰਘ, ਡਾ. ਦੀਪ ਸਿੰਘ ਪ੍ਰਧਾਨ ਹਰ ਸਹਾਇ ਸੇਵਾ ਦਲ ਡੈਂਟਲ ਸਰਜਨ ਗੁਰੂ ਨਾਨਕ ਦੇਵ ਡੈਂਟਲ ਕੇਅਰ ਫੈਕਟਰੀ ਏਰੀਆ ਉਪਕਾਰ ਨਗਰ ਪਟਿਆਲਾ ਵਾਲੇ ਵਿਸ਼ੇਸ ਤੌਰ ’ਤੇ ਮੋਜੂਦ ਸਨ।
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 15 ਲੱਖ ਅਗਲੀ ਖ਼ਬਰ ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਪ੍ਰਨੀਤ ਕੌਰ ਤੇ ਜੈਇੰਦਰ ਕੌਰ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।