09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗੌਰਵ ਸੰਧੂ ਨੇ ਪਰਿਵਾਰ ਸਮੇਤ ਸਨੌਰ ਹਲਕੇ ਦੀਆਂ ਧੀਆਂ ਤੇ ਭੈਣਾਂ ਨੂੰ ‘ਤੀਆਂ ਦਾ ਸੰਧਾਰਾ’ ਵੰਡਿਆ ਹਲਕਾ ਸਨੌਰ ਦੀਆਂ ਸਾਰੀਆਂ ਮਾਵਾਂ, ਧੀਆਂ ਤੇ ਭੈਣਾਂ ਮੇਰਾ ਪਰਿਵਾਰ- ਗੌਰਵ ਸੰਧੂ

ਅਜੀਤ ਡੈਸਕ 31-07-2026
ਪਟਿਆਲਾ, 30 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਗੌਰਵ ਸੰਧੂ ਨੇ ਅੱਜ ਆਪਣੇ ਪਰਿਵਾਰ ਸਮੇਤ ਦੇਵੀਗੜ੍ਹ ਵਿਖੇ ਤੀਆਂ ਦੇ ਤਿਉਹਾਰ ਨੂੰ ਲੈਕੇ ਪ੍ਰੋਗਰਾਮ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਹਲਕਾ ਸਨੌਰ ਦੀਆਂ ਧੀਆਂ ਤੇ ਭੈਣਾਂ ਨੂੰ ਗੌਰਵ ਸੰਧੂ ਤੇ ਉਨ੍ਹਾਂ ਦੇ ਪਰਿਵਾਰ ਵਲੋਂ ‘ਤੀਆਂ ਦਾ ਸੰਧਾਰਾ’ ਵੰਡਿਆ ਗਿਆ। ਇਸ ਮੌਕੇ ਬੀਬੀ ਕਰਮਜੀਤ ਕੌਰ, ਬੀਬੀ ਸੁਖਵਿੰਦਰ ਕੌਰ ਦਿਓਲ, ਬੀਬੀ ਜਸਵੀਰ ਕੌਰ, ਅਮਨਦੀਪ ਕੌਰ, ਸ਼ਮੋ ਦੇਵੀ ਵਲੋਂ ਗੌਰਵ ਸੰਧੂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਅਸੀਸਾਂ ਵੀ ਦਿੱਤੀਆ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਗੌਰਵ ਸੰਧੂ ਹਮੇਸ਼ਾ ਔਰਤਾਂ ਨੂੰ ਮਾਣ ਦਿੰਦੇ ਆਏ ਹਨ ਅਤੇ ਗੌਰਵ ਸੰਧੂ ਵਲੋਂ ਪੁੱਤ ਜਾਂ ਭਾਈ ਬਣਕੇ ਔਰਤਾਂ ਨੂੰ ਸਤਿਕਾਰ ਦਿੱਤਾ ਗਿਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਆਪਣੇ ਹਲਕੇ ਸਨੌਰ ਦੀਆਂ ਧੀਆਂ ਤੇ ਭੈਣਾਂ ਦੇ ਇਸ ਖਾਸ ਤੀਆਂ ਦੇ ਤਿਉਹਾਰ ਮੌਕੇ ਸਭ ਨੂੰ ਸੰਧਾਰਾ ਦਿੱਤਾ ਹੈ। ਗੌਰਵ ਸੰਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਹਲਕਾ ਸਨੌਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਸਿਰਫ ਪਰਿਵਾਰ ਪ੍ਰਤੀ ਆਪਣੇ ਬਣਦੇ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਸਨੌਰ ਦੀਆਂ ਮਾਵਾਂ, ਧੀਆਂ ਤੇ ਭੈਣਾਂ ਉਨ੍ਹਾਂ ਦੇ ਪਰਿਵਾਰ ਦਾ ਅਟੁੱਟ ਹਿੱਸਾ ਹਨ। ਜਿਸ ਕਾਰਨ ‘ਤੀਆਂ ਦਾ ਸੰਧਾਰਾ’ ਦੇਣਾ ਉਨ੍ਹਾਂ ਦਾ ਫਰਜ਼ ਬਣਦਾ ਹੈ।
ਪਿਛਲੀ ਖ਼ਬਰ ਸਿਹਤਮੰਦ ਮਨ ਤੇ ਸਿਹਤਮੰਦ ਪਾਚਣਤੰਤਰ ਇਕ-ਦੂਜੇ ਦੇ ਪੂਰਕ ਹਨ : ਡਾ. ਹਿਤੇਂਦਰ ਸੂਰੀ ਕੰਸਲਟੈਂਟ ਪ੍ਰੋਕਟੋਲੋਜਿਸਟ ਤੇ ਪ੍ਰੋਪ... ਅਗਲੀ ਖ਼ਬਰ ਪਹਿਲੇ ਹੀ ਮੀਂਹ ਨੇ ਖੋਲ੍ਹ ਦਿੱਤੀ ਪ੍ਰਸ਼ਾਸਨ ਦੀ ਪੋਲ- ਜੈ ਇੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।