09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪਹਿਲੇ ਹੀ ਮੀਂਹ ਨੇ ਖੋਲ੍ਹ ਦਿੱਤੀ ਪ੍ਰਸ਼ਾਸਨ ਦੀ ਪੋਲ- ਜੈ ਇੰਦਰ ਕੌਰ

ਅਜੀਤ ਡੈਸਕ 31-07-2026
ਪਟਿਆਲਾ, 30 ਜੁਲਾਈ (ਅ.ਸ. ਅਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਪਟਿਆਲਾ ਵਿਚ ਮਾਨਸੂਨ ਦੀ ਪਹਿਲੀ ਹੀ ਬਾਰਿਸ਼ ਨਾਲ ਬਣੇ ਬੁਰੇ ਹਾਲਾਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਪਹਿਲੇ ਮੀਂਹ ਨੇ ਹੀ ਕੱਢ ਦਿੱਤੀ ਹੈ। “ਇਕ ਪਾਸੇ ਪਟਿਆਲਾ ਦੇ ਵਿਧਾਇਕ ਸ਼ਹਿਰ ਵਿੱਚ ਸੜਕਾਂ ਦਾ ‘ਜਾਲ’ ਵਿਛਾਉਣ ਦੇ ਡੀਂਗਾਂ ਮਾਰ ਰਹੇ ਹਨ, ਜਦਕਿ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਸੜਕਾਂ ਦਾ ਨਹੀਂ, ਸਗੋਂ ਹਰ ਪਾਸੇ ਗੰਦੇ ਪਾਣੀ ਦਾ ਜਾਲ ਵਿਛਿਆ ਹੋਇਆ ਹੈ। ਜੈ ਇੰਦਰ ਕੌਰ ਨੇ ਪ੍ਰਸ਼ਾਸਨ ਤੋਂ ਸਵਾਲ ਕੀਤਾ ਕਿ ਇਸ ਨੁਕਸਾਨ ਅਤੇ ਖੱਜਲ-ਖੁਆਰੀ ਦਾ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਦਾ ਠੋਸ ਹੱਲ ਕੀਤਾ ਜਾਵੇ ਅਤੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਆਮ ਨਾਗਰਿਕਾਂ ਨੂੰ ਇਸ ਮੁਸੀਬਤ ਤੋਂ ਰਾਹਤ ਦਿਵਾਈ ਜਾਵੇ।
ਪਿਛਲੀ ਖ਼ਬਰ ਗੌਰਵ ਸੰਧੂ ਨੇ ਪਰਿਵਾਰ ਸਮੇਤ ਸਨੌਰ ਹਲਕੇ ਦੀਆਂ ਧੀਆਂ ਤੇ ਭੈਣਾਂ ਨੂੰ ‘ਤੀਆਂ ਦਾ ਸੰਧਾਰਾ’ ਵੰਡਿਆ ਹਲਕਾ ਸਨੌਰ ਦੀਆਂ ਸਾ... ਅਗਲੀ ਖ਼ਬਰ ਕਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇ ਕੇ 10 ਲੱਖ ਠੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।