02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪੰਜਾਬੀ ’ਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਵਿਗਿਆਨ ਵਿਸ਼ੇ ਦੀ ਪੁਸਤਕ ਲੋਕ ਅਰਪਣ

ਅਜੀਤ ਡੈਸਕ 01-08-2026
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਹਿਊਮਨ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਪੁਨੀਤਪਾਲ ਸਿੰਘ ਦੁਆਰਾ ਲਿਖੀ ਪੁਸਤਕ ‘ਸੈੱਲ ਤੇ ਮੌਲਿਕ ਜੀਵ ਵਿਗਿਆਨ ਦੀ ਜਾਣ-ਪਛਾਣ’ ਲੋਕ ਅਰਪਣ ਕੀਤੀ ਗਈ। ਡਾ. ਜਗਦੀਪ ਸਿੰਘ ਨੇ ਲੇਖਕ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ’ਚ ਵਿਗਿਆਨਕ ਸਾਹਿਤ ਦੀ ਸਿਰਜਣਾ ਉੱਚ ਸਿੱਖਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਗਿਆਨ ਵਰਗੇ ਜਟਿਲ ਵਿਸ਼ਿਆਂ ਨੂੰ ਮਾਂ-ਬੋਲੀ ਪੰਜਾਬੀ ਵਿਚ ਸਮਝਣਾ ਤੇ ਸਮਝਾਉਣਾ ਅਕਾਦਮਿਕ ਖੇਤਰ ਵਿਚ ਇਕ ਵੱਡੀ ਤਬਦੀਲੀ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣਾ ਪੰਜਾਬੀ ਯੂਨੀਵਰਸਿਟੀ ਦੇ ਸਥਾਪਨਾ ਮੰਤਵ ਨਾਲ਼ ਵੀ ਮੇਲ ਖਾਂਦਾ ਹੈ। ਡਾ. ਪੁਨੀਤਪਾਲ ਸਿੰਘ ਨੇ ਦੱਸਿਆ ਕਿ ‘ਸੈੱਲ ਅਤੇ ਮੌਲਿਕ ਜੀਵ ਵਿਗਿਆਨ ਦੀ ਜਾਣ-ਪਛਾਣ’ ਨਾਮਕ ਇਹ ਪੁਸਤਕ ਸੈੱਲ ਤੇ ਮੌਲਿਕ ਜੀਵ ਵਿਗਿਆਨ ਵਿਸ਼ੇ ‘ਤੇ ਪੰਜਾਬੀ ਭਾਸ਼ਾ ਵਿਚ ਪਹਿਲੀ ਵਿਸਤ੍ਰਿਤ ਪੁਸਤਕ ਹੈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਵਿਸ਼ੇ ਦੇ ਮੂਲ ਸਿਧਾਂਤਾਂ ਤੋਂ ਲੈ ਕੇ ਆਧੁਨਿਕ ਮੌਲਿਕ ਜੀਵ ਵਿਗਿਆਨਕ ਸੰਕਲਪਾਂ ਨੂੰ ਸਰਲ ਅਤੇ ਵਿਗਿਆਨਕ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਪੰਜਾਬੀ ਭਾਸ਼ਾ ਵਿਚ ਪ੍ਰਮਾਣਿਕ ਅਧਿਐਨ ਸਮੱਗਰੀ ਉਪਲਬਧ ਹੋ ਸਕੇ। ਇਸ ਮੌਕੇ ਜੀਵ ਵਿਗਿਆਨ ਫੈਕਲਟੀ ਦੇ ਡੀਨ ਪ੍ਰੋ. ਬਲਜਿੰਦਰ ਕੌਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਕਿਸੇ ਵੀ ਸਰਕਾਰ ਨੇ ਆਮ ਆਦਮੀ ਸਰਕਾਰ ਜਿੰਨੀਆਂ ਸਿਹਤ ਸਹੂਲਤਾਂ ਨਹੀਂ ਦਿੱਤੀਆਂ-ਵਿੱਕੀ ਘਨੌਰ ਵਾਈਸ ਚੇਅਰਮੈਨ ਅਗਲੀ ਖ਼ਬਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਵਲੋਂ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।