ਡੇਰਾ ਸ਼ਰਧਾਲੂਆਂ ਵਲੋਂ ਥੈਲਾਸੀਮੀਆ ਪੀੜਤ ਬੱਚਿਆਂ ਲਈ 269 ਯੂਨਿਟ ਖ਼ੂਨਦਾਨ
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਥੈਲਾਸੀਮੀਆ ਪੀੜਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੀਵਨ ਦਾਨ ਬਣ ਰਹੇ ਹਨ ਅਤੇ ਆਏ ਮਹੀਨੇ ਇਨ੍ਹਾਂ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵਲੋਂ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਨੂਰਾਨੀ ਧਾਮ ਪਟਿਆਲਾ ਵਿਖੇ ਇਨ੍ਹਾਂ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ, ਜਿਸ ਵਿਚ 269 ਯੂਨਿਟ ਖ਼ੂਨਦਾਨ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵਲੋਂ ਇਕੱਠਾ ਕੀਤਾ।
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਥੈਲਾਸੀਮੀਆ ਪੀੜਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜੀਵਨ ਦਾਨ ਬਣ ਰਹੇ ਹਨ ਅਤੇ ਆਏ ਮਹੀਨੇ ਇਨ੍ਹਾਂ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸਰਧਾਲੂਆਂ ਵਲੋਂ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਨੂਰਾਨੀ ਧਾਮ ਪਟਿਆਲਾ ਵਿਖੇ ਇਨ੍ਹਾਂ ਥੈਲਾਸੀਮੀਆ ਤੋਂ ਪੀੜ੍ਹਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਇਆ, ਜਿਸ ਵਿਚ 269 ਯੂਨਿਟ ਖ਼ੂਨਦਾਨ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਵਲੋਂ ਇਕੱਠਾ ਕੀਤਾ। ਖ਼ੂਨਦਾਨ ਕੈਂਪ ਵਿਚ ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਪਾਹਵਾ, ਮੈਡਮ ਵਾਲੀਆ, ਜਤਵਿੰਦਰ ਗਰੇਵਾਲ ਸਮੇਤ ਥੈਲਾਸੀਮੀਆ ਪੀੜ੍ਹਤ ਬੱਚਿਆਂ ਦੇ ਮਾਪੇ ਵਿਸ਼ੇਸ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਖ਼ੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਿਆ ਤੇ ਉਨ੍ਹਾਂ ਵਲੋਂ ਲਾਈਨਾਂ ਵਿਚ ਲੱਗ ਕੇ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਅਤੇ ਉਸ ਤੋਂ ਬਾਅਦ ਖ਼ੂਨਦਾਨ ਦਿੱਤਾ। ਇਸ ਮੌਕੇ ਥੈਲਾਸੀਮੀਆ ਚਿਲਡਰਨ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਵਿਜੈ ਪਾਹਵਾ ਵਲੋਂ ਆਖਿਆ ਗਿਆ ਕਿ ਪਹਿਲਾ ਥੈਲਾਸੀਮੀਆ ਬੱਚਿਆਂ ਲਈ ਖ਼ੂਨ ਇਕੱਤਰ ਕਰਨ ਦੀ ਫ਼ਿਕਰ ਰਹਿੰਦੀ ਸੀ, ਪਰ ਪਿਛਲੇ ਦੋਂ ਮਹੀਨਿਆਂ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵਲੋਂ ਅਪਣਾਉਣ ਤੋਂ ਬਾਅਦ ਇਹ ਫ਼ਿਕਰ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਕੈਂਪ ਵਿਚ ਡੇਰਾ ਸ਼ਰਧਾਲੂਆਂ ਵਲੋਂ 304 ਯੂਨਿਟ, ਫੇਰ ਐਮਰਜੈਂਸੀ ਰਜਿੰਦਰਾ ਹਸਪਤਾਲ ਵਿਖੇ 28 ਯੂਨਿਟ ਤੇ ਅੱਜ 269 ਯੂਨਿਟ ਖੂਨਦਾਨ ਕੀਤਾ ਗਿਆ ਹੈ। ਇਸ ਮੌਕੇ ਸੇਵਾਦਾਰ ਸੰਦੀਪ ਇੰਸਾਂ, ਬਾਵਾ ਇੰਸਾਂ, ਹਰਮਿੰਦਰ ਨੋਨਾ ਤੇ ਕਰਨਪਾਲ ਇੰਸਾਂ ਨੇ ਕਿਹਾ ਕਿ ਗੁਰੂ ਵਲੋਂ ਥੈਲਾਸੀਮੀਆ ਬੱਚਿਆਂ ਲਈ ਨਿਯਮਿਤ ਖ਼ੂਨਦਾਨ ਕਰਨ ਦੇ ਦਿੱਤੇ ਆਦੇਸ਼ ਤੋਂ ਬਾਅਦ ਡੇਰਾ ਸ਼ਰਧਾਲੂ ਆਪਣਾ ਫਰਜ਼ ਅਦਾ ਕਰ ਰਹੇ ਹਨ। ਇਸ ਮੌਕੇ ਸੇਵਾਦਾਰ ਸੁਖਚੈਨ ਸਿੰਘ, ਅਵਤਾਰ ਸਿੰਘ, ਬਿੰਦਰ ਲਲੋਛੀ, ਜੱਸੀ ਧਬਲਾਨ, ਕੈਪਟਨ ਜਰਨੈਲ ਸਿੰਘ, ਗੁਰਚਰਨ ਸਮਾਣਾ, ਅਮਰੀਕ ਸਿੰਘ, ਹਰਮੇਲ ਘੱਗਾ, ਜੋਗਿੰਦਰ ਕਲਵਾਨੂੰ, ਬਲਦੇਵ ਸਿੰਘ, ਵਿਜੈ ਨਾਭਾ ਸਮੇਤ ਹੋਰ ਸੰਗਤ ਹਾਜ਼ਰ ਸੀ।