07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਵੱਡੀ ਗਿਣਤੀ ’ਚ ਬਿਜਲੀ ਮੁਲਾਜ਼ਮ ਤੇ ਪੈਨਸ਼ਨਰ ਚੰਡੀਗੜ੍ਹ ਦੀ ਸੂਬਾਈ ਮਹਾਂ ਰੈਲੀ ’ਚ ਅੱਜ ਹੋਣਗੇ ਸ਼ਾਮਿਲ-ਚਾਹਲ

ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਵਿਰੁੱਧ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦੀ ਲਾਮਬੰਦੀ ਕਰਦੇ ਹੋਏ ਹਜ਼ਾਰਾਂ ਮੁਲਾਜ਼ਮ 7 ਅਗਸਤ ਨੂੰ ਸੈਕਟਰ 39 ਦਾਣਾ ਮੰਡੀ, ਚੰਡੀਗੜ੍ਹ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ। ਰੈਲੀ ਦੀ ਤਿਆਰੀ ਸੰਬੰਧੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਸੂਬਾਈ ਮੀਟਿੰਗ ਵਿਚ 500 ਵਰਕਰਾਂ ਦੇ ਜਥੇ ਨੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ।

ਅਜੀਤ ਡੈਸਕ 07-08-2026
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)-ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਵਿਰੁੱਧ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਦੀ ਲਾਮਬੰਦੀ ਕਰਦੇ ਹੋਏ ਹਜ਼ਾਰਾਂ ਮੁਲਾਜ਼ਮ 7 ਅਗਸਤ ਨੂੰ ਸੈਕਟਰ 39 ਦਾਣਾ ਮੰਡੀ, ਚੰਡੀਗੜ੍ਹ ਵਿਖੇ ਵਿਸ਼ਾਲ ਮਹਾਂ ਰੈਲੀ ਕੀਤੀ ਜਾਵੇਗੀ। ਰੈਲੀ ਦੀ ਤਿਆਰੀ ਸੰਬੰਧੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੀ ਸੂਬਾਈ ਮੀਟਿੰਗ ਵਿਚ 500 ਵਰਕਰਾਂ ਦੇ ਜਥੇ ਨੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਹੈ। ਜਥੇਬੰਦੀ ਵਲੋਂ ਬਿਆਨ ਜਾਰੀ ਕਰਦੇ ਹੋਏ ਸੂਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ, ਜਨਰਲ ਸਕੱਤਰ ਹਰਬੰਸ ਸਿੰਘ ਦੀਦਾਰਗੜ੍ਹ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ ਦਾ ਸਾਢੇ ਚਾਰ ਸਾਲ ਦਾ ਸਮਾਂ ਮੁਲਾਜ਼ਮ ਵਿਰੋਧੀ ਹੀ ਰਿਹਾ ਹੈ। ਜਥੇਬੰਦੀ ਨੇ ਕਿਹਾ ਕਿ ਪੰਜਾਬ ਸਰਕਾਰ ਵਿਰੁੱਧ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਆਮ ਆਦਮੀ ਪਾਰਟੀ ਦਾ ਸਖ਼ਤ ਵਿਰੋਧ ਕਰਨਗੇ। ਮੀਟਿੰਗ ਵਿਚ ਜਥੇਬੰਦੀ ਦੇ ਆਗੂ ਪੂਰਨ ਸਿੰਘ ਖਾਈ, ਰਘਬੀਰ ਸਿੰਘ ਘੱਗਾ, ਹਰੀ ਸਿੰਘ ਪਾਤੜਾਂ, ਦਰਸ਼ਨ ਸਿੰਘ ਰਾਜੀਆ, ਰਾਮ ਚੰਦਰ ਸਿੰਘ ਖਾਈ, ਗੁਰਦੀਪ ਸਿੰਘ ਬੋਲੜਕਲਾਂ, ਬਲਵਿੰਦਰ ਸਿੰਘ ਬੱਲਰਾ, ਪਿ੍ਤਪਾਲ ਸਿੰਘ ਲਾਡੀ, ਰਾਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਰਿਸ਼ੂ ਅਰੋੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਾਰਕ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ ਪੁੱਟੀ ਗਈ ਬੇਸਮੈਂਟ ਦੇ ਨਾਲ ਦਾ ਸ਼ੋਅਰੂਮ ਨੁਕਸਾਨਿਆ ਐਸ. ਐਸ. ਟੀ. ਨਗਰ ’ਚ... ਅਗਲੀ ਖ਼ਬਰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 11 ਲੱਖ ਤੋਂ ਵਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।