09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਚੇਅਰਮੈਨ ਬਰਸਟ ਵਲੋਂ ਸਮਾਣਾ ਦੀ ਸਬਜ਼ੀ ਮੰਡੀ ਤੇ ਅਨਾਜ ਮੰਡੀ ਵਿਖੇ 4.36 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ

ਸਮਾਣਾ, 8 ਅਗਸਤ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵਲੋਂ ਮਾਰਕੀਟ ਕਮੇਟੀ ਸਮਾਣਾ ਅਧੀਨ ਆਉਂਦੀ ਸਬਜ਼ੀ ਮੰਡੀ ਤੇ ਅਨਾਜ ਮੰਡੀ ਵਿਖੇ 4.

ਅਜੀਤ ਡੈਸਕ 09-08-2026
ਸਮਾਣਾ, 8 ਅਗਸਤ (ਹਰਵਿੰਦਰ ਸਿੰਘ ਟੋਨੀ)-ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵਲੋਂ ਮਾਰਕੀਟ ਕਮੇਟੀ ਸਮਾਣਾ ਅਧੀਨ ਆਉਂਦੀ ਸਬਜ਼ੀ ਮੰਡੀ ਤੇ ਅਨਾਜ ਮੰਡੀ ਵਿਖੇ 4.36 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਰਿਬਨ ਕੱਟ ਕੇ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਵਿਕਾਸ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸ. ਬਰਸਟ ਨੇ ਦੱਸਿਆ ਕਿ ਖਰਾਬ ਮੌਸਮ ਦੌਰਾਨ ਸਬਜ਼ੀਆਂ ਅਤੇ ਫਲਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਕਿਸਾਨਾਂ, ਆੜ੍ਹਤੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਬਜ਼ੀ ਮੰਡੀ ਵਿਖੇ 100 × 260 ਫੁੱਟ ਆਕਾਰ ਦੇ ਸਟੀਲ ਕਵਰ ਸ਼ੈੱਡ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ। ਇਸ ਪ੍ਰੋਜੈਕਟ ‘ਤੇ ਕਰੀਬ 1.10 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਿਸਾਨਾਂ, ਆੜ੍ਹਤੀਆਂ ਅਤੇ ਆਮ ਆਵਾਜਾਈ ਕਰਨ ਵਾਲੇ ਲੋਕਾਂ ਦੀ ਸਹੂਲਤ ਵਾਸਤੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਵਾਲੇ ਫੁੱਟਪਾਥ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੰਡੀ ਦੀਆਂ ਅੰਦਰੂਨੀ ਸੜਕਾਂ ਦੀ ਮੁਰੰਮਤ ਲਈ ਕਰੀਬ 2.30 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ ਗਿਆ ਹੈ। ਅਨਾਜ ਮੰਡੀ ਵਿਖੇ ਕਰੀਬ 83.36 ਲੱਖ ਰੁਪਏ ਦੀ ਲਾਗਤ ਨਾਲ ਰੂਫਟਾਪ ਸੋਲਰ ਪਾਵਰ ਪਲਾਂਟ ਲਗਾਉਣ ਦੇ ਪ੍ਰਾਜੈਕਟ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸਤਨਾਮ ਸਿੰਘ ਚੀਮਾ ਪ੍ਰਧਾਨ ਸਬਜ਼ੀ ਮੰਡੀ, ਨਰਿੰਦਰ ਪ੍ਰਧਾਨ ਆੜਤੀ ਐਸੋਸੀਏਸਨ, ਸੰਦੀਪ ਗਰਗ ਸਰਪ੍ਰਸਤ ਆੜਤੀ ਐਸੋਸੀਏਸ਼ਨ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਬਲਕਾਰ ਸਿੰਘ ਗੱਜੂਮਾਜਰਾ ਚੇਅਰਮੈਨ ਮਾਰਕੀਟ ਕਮੇਟੀ ਸਮਾਣਾ, ਸੋਨੂੰ ਸਰਪੰਚ ਗੁਰੂ ਨਾਨਕ ਨਗਰ, ਪਰਗਟ ਸਰਪੰਚ ਢਕੜੱਬਾ, ਤਰਸੇਮ ਸਿੰਘ ਸਰਪੰਚ ਮਾਲੋਮਾਜਰਾ, ਵੀਰ ਦਵਿੰਦਰ ਸਿੰਘ ਸਰਪੰਚ ਖੇੜੀ ਭੀਮਾਂ, ਅਜੀਤ ਸਿੰਘ ਸਰਪੰਚ ਚੁੱਪਕੀ, ਦੇਵੀ ਲਾਲ ਸਰਪੰਚ ਬੀਬੀਪੁਰ, ਨਿਸ਼ਾਨ ਸਿੰਘ ਸਰਪੰਚ ਲਾਲਗੜ੍ਹ, ਕੁਲਦੀਪ ਸਿੰਘ ਸਰਪੰਚ ਰਾਮਨਗਰ, ਕ੍ਰਿਸ਼ਲ ਲਾਲ ਸਰਪੰਚ ਗਾਜੇਵਾਸ, ਦਰਸ਼ਨ ਸਿੰਘ ਸਰਪੰਚ ਕੁਲਾਰਾ, ਕ੍ਰਿਸ਼ਨ ਲਾਲ ਸਰਪੰਚ ਮੱਵੀ ਸੱਪਾਂ, ਨਰਿੰਦਰ ਸਿੰਘ ਸਰਪੰਚ ਬਰਸਟ, ਰਾਮ ਸਿੰਘ ਸਰਪੰਚ ਫਤਿਹਪੁਰ, ਡੀ. ਐਮ. ਓ. ਅਸਲਮ ਮਹੁੰਮਦ, ਕਾਰਜਕਾਰੀ ਇੰਜੀਨੀਅਰ ਅਮ੍ਰਿਤਪਾਲ ਸਿੰਘ, ਐਸ. ਡੀ. ਓ. ਪੰਕਜ ਮਹਿਰਾ, ਐਸ. ਡੀ. ਓ. ਖੁਸ਼ਪ੍ਰੀਤ ਸਿੰਘ, ਗਿੰਨੀ ਖੰਗੂੜਾ ਹਲਕਾ ਵਾਇਸ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਗੁਰਨੈਬ ਸਿੰਘ ਬਲਾਕ ਪ੍ਰਧਾਨ ਕੁਲਬੁਰਸ਼ਾ, ਜੱਸੀ ਫਤਿਹਪੁਰ ਬਲਾਕ ਪ੍ਰਧਾਨ, ਸਤਪਾਲ ਜੋਹਰੀ, ਹਜ਼ਾਰੀ ਲਾਲ ਜੋਹਰੀ, ਐਡਵੋਕੇਟ ਹਰਤੇਜ ਸੰਧੂ, ਜੋਨ ਸੂਲਰ, ਰਾਜ ਕੁਮਾਰ ਸਚਦੇਵਾ, ਸਤਵਿੰਦਰਪਾਲ ਸਿੰਘ ਸਾਬਕਾ ਸਰਪੰਚ, ਜੈਂਕੀ ਮਹਿਰਾ, ਬਲਵਿੰਦਰ ਸਿੰਘ ਵੜੈਚ, ਦਵਿੰਦਰ ਸਿੰਘ, ਜਰਨੈਲ ਕੋਟਲਾ ਨੱਸਰੂ, ਅੰਗਰੇਜ ਭੁੱਲਰ, ਬਿੰਦਰ ਨਾਗਰ, ਡਾ. ਹਰਮੇਸ਼, ਸੁੱਖੀ ਖੱਤਰੀਵਾਲ, ਹੇਮਇੰਦਰ ਸਿੰਘ ਮਾਲੋਮਾਜਰਾ, ਯਸ਼ਪਾਲ ਸਿੰਘ ਲਲੋਛੀ ਆਦਿ ਮੌਜੂਦ ਰਹੇ।
ਪਿਛਲੀ ਖ਼ਬਰ ਗੁਰਚਰਨ ਸਿੰਘ ਚਿੱਚੜਵਾਲਾ ਨੇ ਆਜ਼ਾਦ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕਰਦਿਆਂ ਕੀਤੀਆਂ ਮੀਟਿੰਗਾਂ ਅਗਲੀ ਖ਼ਬਰ ਸਮਾਣਾ ਤੋਂ ਸ੍ਰੀ ਨੈਣਾ ਦੇਵੀ ਪੈਦਲ ਯਾਤਰਾ ਦਲ ਵਲੋਂ 38ਵੀਂ ਪੈਦਲ ਯਾਤਰਾ ਰਵਾਨਾ ਰਾਤ ਦੇ ਮਹਾਂਮਾਈ ਗੁਣਗਾਇਨ ’ਚ ਰਾਜਿੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।