11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਰਨਾਲਾ ਘਟਨਾ : ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਐਸ. ਸੀ./ਐਸ. ਟੀ. ਐਕਟ ਤਹਿਤ ਹੋਵੇ ਸਖ਼ਤ ਕਾਰਵਾਈ-ਦਰਸ਼ਨ ਮੈਣ, ਅਜੈਬ ਬਠੋਈ, ਦੀਪੂ ਬਾਲੀ

ਸਮਾਣਾ, 10 ਅਗਸਤ (ਹਰਵਿੰਦਰ ਸਿੰਘ ਟੋਨੀ)-ਬਰਨਾਲਾ ਘਟਨਾ ਦੌਰਾਨ ਸਫ਼ਾਈ ਕਰਮਚਾਰੀ ਔਰਤਾਂ ’ਤੇ ਹੋਏ ਲਾਠੀਚਾਰਜ ਤੇ ਕਥਿਤ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਦਰਸ਼ਨ ਸਿੰਘ ਮੈਣ ਸੂਬਾ ਪ੍ਰਧਾਨ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ, ਭਗਵਾਨ ਵਾਲਮੀਕਿ ਮੰਦਰ ਅੰਮਿ੍ਤ ਕੁੰਡ ਸ੍ਰੀ ਅੰਮਿ੍ਤਸਰ ਸਾਹਿਬ, ਅਜੈਬ ਸਿੰਘ ਬਠੋਈ ਪੰਜਾਬ ਪ੍ਰਧਾਨ ਨਰੇਗਾ ਫ਼ਰੰਟ ਤੇ ਦੀਪੂ ਬਾਲੀ, ਜ਼ਿਲ੍ਹਾ ਪ੍ਰਧਾਨ ਭਾਰਤੀਆ ਵਾਲਮੀਕਿ ਧਰਮ ਸਮਾਜ ਪਟਿਆਲਾ ਨੇ ਸਤਨਾਮ ਜਿੰਦਲਪੁਰ, ਹਲਕਾ ਇੰਚਾਰਜ ਨਾਭਾ ਸਮੇਤ ਦਿੱਲੀ ਵਿਖੇ ਕਿਸ਼ੋਰ ਮਕਵਾਣਾ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਆਗੂਆਂ ਵਲੋਂ ਬਰਨਾਲਾ ਕਾਂਡ ਦੀ ਗੰਭੀਰਤਾ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਅਤੇ ਮੰਗ ਕੀਤੀ ਗਈ ਕਿ ਡੀ.

ਅਜੀਤ ਡੈਸਕ 11-08-2026
ਸਮਾਣਾ, 10 ਅਗਸਤ (ਹਰਵਿੰਦਰ ਸਿੰਘ ਟੋਨੀ)-ਬਰਨਾਲਾ ਘਟਨਾ ਦੌਰਾਨ ਸਫ਼ਾਈ ਕਰਮਚਾਰੀ ਔਰਤਾਂ ’ਤੇ ਹੋਏ ਲਾਠੀਚਾਰਜ ਤੇ ਕਥਿਤ ਅਣਮਨੁੱਖੀ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਦਰਸ਼ਨ ਸਿੰਘ ਮੈਣ ਸੂਬਾ ਪ੍ਰਧਾਨ ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਭਾਰਤ, ਭਗਵਾਨ ਵਾਲਮੀਕਿ ਮੰਦਰ ਅੰਮਿ੍ਤ ਕੁੰਡ ਸ੍ਰੀ ਅੰਮਿ੍ਤਸਰ ਸਾਹਿਬ, ਅਜੈਬ ਸਿੰਘ ਬਠੋਈ ਪੰਜਾਬ ਪ੍ਰਧਾਨ ਨਰੇਗਾ ਫ਼ਰੰਟ ਤੇ ਦੀਪੂ ਬਾਲੀ, ਜ਼ਿਲ੍ਹਾ ਪ੍ਰਧਾਨ ਭਾਰਤੀਆ ਵਾਲਮੀਕਿ ਧਰਮ ਸਮਾਜ ਪਟਿਆਲਾ ਨੇ ਸਤਨਾਮ ਜਿੰਦਲਪੁਰ, ਹਲਕਾ ਇੰਚਾਰਜ ਨਾਭਾ ਸਮੇਤ ਦਿੱਲੀ ਵਿਖੇ ਕਿਸ਼ੋਰ ਮਕਵਾਣਾ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਆਗੂਆਂ ਵਲੋਂ ਬਰਨਾਲਾ ਕਾਂਡ ਦੀ ਗੰਭੀਰਤਾ ਨੂੰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਅਤੇ ਮੰਗ ਕੀਤੀ ਗਈ ਕਿ ਡੀ. ਐਸ. ਪੀ. ਸਤਬੀਰ ਸਿੰਘ ਬੈਂਸ, ਐਸ. ਐੱਚ. ਓ. ਲਖਵਿੰਦਰ ਸਿੰਘ ਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਦੋਸ਼ ਸਹੀ ਪਾਏ ਜਾਣ ’ਤੇ ਇਨ੍ਹਾਂ ਵਿਰੁੱਧ ਐਸ. ਸੀ./ਐਸ . ਟੀ. ਐਕਟ ਅਤੇ ਹੋਰ ਸੰਬੰਧਿਤ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸਮਾਜ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਉਂਦੇ ਹਨ ਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਕਥਿਤ ਅਣਮਨੁੱਖੀ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੀੜਤ ਕਰਮਚਾਰੀਆਂ ਨੂੰ ਇਨਸਾਫ਼, ਸਨਮਾਨ ਤੇ ਕਾਨੂੰਨ ਅਨੁਸਾਰ ਉਨ੍ਹਾਂ ਦੇ ਹੱਕ ਦਿਵਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਆਗੂਆਂ ਨੇ ਮੰਗ ਕੀਤੀ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਨਿਰਪੱਖ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਜਿੱਥੇ ਵੀ ਕਾਨੂੰਨ ਦੀ ਉਲੰਘਣਾ ਸਾਬਤ ਹੁੰਦੀ ਹੈ, ਉਥੇ ਦੋਸ਼ੀਆਂ ਖ਼ਿਲਾਫ਼ ਐਸ. ਸੀ./ਐਸ. ਟੀ. ਐਕਟ ਸਮੇਤ ਹੋਰ ਸੰਬੰਧਿਤ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਨੇ ਮੈਡੀਕਲ ਨਿਰੀਖਣ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਨੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।