ਸੁਖਬੀਰ ’ਤੇ ਗੁਰੂ ਘਰ ਵਿਚ ਹੋਇਆ ਹਮਲਾ ਨਿੰਦਣਯੋਗ-ਅਵਤਾਰ ਸਿੰਘ ਘਲੋੜੀ
ਸਨੌਰ, 14 ਅਗਸਤ (ਸੋਖਲ)-ਹਲਕਾ ਸਨੌਰ ਤੋਂ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਘਲੋੜੀ ਨੇ ਕਿਹਾ ਕਿ ਗੁਰੂ ਘਰ ਵਿਚ ਨਿਮਾਣੇ ਸਿੱਖ ਵਜੋਂ ਪਰਿਵਾਰ ਸਮੇਤ ਨਤਮਸਤਕ ਹੋਣ ਗਏ ਸੁਖਬੀਰ ਸਿੰਘ ਬਾਦਲ ਉੱਪਰ ਹਮਲਾ ਕਰਨਾ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਹਰ ਸਿੱਖ ਲਈ ਸ਼ਰਧਾ ਤੇ ਸਤਿਕਾਰ ਦਾ ਕੇਂਦਰ ਹੈ, ਜਿਥੇ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਜਾਂਦਾ ਹੈ।
ਅਜੀਤ ਡੈਸਕ
15-08-2026