18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੈਂਕ ’ਚੋਂ ਕੈਂਸਰ ਪੀੜਤ ਔਰਤ ਤੋਂ 43.5 ਹਜ਼ਾਰ ਚੋਰੀ ਕਰਕੇ ਫ਼ਰਾਰ

ਸਮਾਣਾ, 17 ਅਗਸਤ (ਸਾਹਿਬ ਸਿੰਘ)-ਪੰਜਾਬ ਨੈਸ਼ਨਲ ਬੈਂਕ ਮਲਕਾਨਾ ਸਮਾਣਾ ਵਿਚੋਂ ਅਣਪਛਾਤੇ ਵਿਅਕਤੀ ਇਕ ਗਾਹਕ ਤੋਂ 43. 5 ਹਜ਼ਾਰ ਰੁਪਏ ਚੁਰਾ ਕੇ ਫ਼ਰਾਰ ਹੋ ਗਏ ਹਨ।

ਬੈਂਕ ’ਚੋਂ ਕੈਂਸਰ ਪੀੜਤ ਔਰਤ ਤੋਂ 43.5 ਹਜ਼ਾਰ ਚੋਰੀ ਕਰਕੇ ਫ਼ਰਾਰ 18-08-2026
ਸਮਾਣਾ, 17 ਅਗਸਤ (ਸਾਹਿਬ ਸਿੰਘ)-ਪੰਜਾਬ ਨੈਸ਼ਨਲ ਬੈਂਕ ਮਲਕਾਨਾ ਸਮਾਣਾ ਵਿਚੋਂ ਅਣਪਛਾਤੇ ਵਿਅਕਤੀ ਇਕ ਗਾਹਕ ਤੋਂ 43.5 ਹਜ਼ਾਰ ਰੁਪਏ ਚੁਰਾ ਕੇ ਫ਼ਰਾਰ ਹੋ ਗਏ ਹਨ। ਰੀਨਾ ਪਤਨੀ ਕੁਲਬੀਰ ਸਿੰਘ ਵਾਸੀ ਸਾਧੂਗੜ੍ਹ ਨੇ ਦੱਸਿਆ ਕਿ ਉਹ ਆਪਣੇ ਲੜਕੇ ਸਿਮਰਨਜੀਤ ਸਿੰਘ ਨਾਲ ਬੈਂਕ ਵਿਚ ਪੈਸੇ ਕਢਵਾਉਣ ਲਈ ਆਏ ਸਨ। ਬੈਂਕ ਵਿਚ ਬਹੁਤ ਭੀੜ ਸੀ। ਉਹ 43.5 ਹਜ਼ਾਰ ਕਢਵਾਉਣ ਉਪਰੰਤ ਏ. ਟੀ. ਐਮ. ਜਾਰੀ ਕਰਵਾਉਣ ਲਈ ਫਾਰਮ ਭਰ ਰਹੀ ਤਾਂ ਉਸ ਦੇ ਲੜਕੇ ਦੀ ਜੇਬ ਵਿਚੋਂ ਉਕਤ ਰਕਮ ਕੋਈ ਅਣਪਛਾਤਾ ਵਿਅਕਤੀ ਕੱਢ ਕੇ ਫ਼ਰਾਰ ਹੋ ਗਿਆ ਹੈ। ਰੀਨਾ ਨੇ ਦੱਸਿਆ ਕਿ ਉਹ ਕੈਂਸਰ ਪੀੜਤ ਹੈ ਤੇ ਦਵਾਈ ਲਈ ਪੈਸੇ ਕਢਵਾਉਣ ਲਈ ਬੈਂਕ ਆਈ ਸੀ। ਰੀਨਾ ਨੇ ਦੋਸ਼ ਲਗਾਇਆ ਕਿ ਬੈਂਕ ਦੇ ਗੇਟ ਅੱਗੇ ਕੋਈ ਸੁਰੱਖਿਆ ਗਾਰਡ ਨਹੀਂ ਹੈ। ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਕਾਰਜਸ਼ੀਲ ਨਹੀਂ ਹਨ। ਬੈਂਕ ਦੇ ਮੁਲਾਜ਼ਮਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੈਂਕ ਵਿਚ ਭੀੜ ਲੱਗੀ ਰਹਿੰਦੀ ਹੈ ਅਤੇ ਕਿਸੇ ਨਾਲ ਕੁਝ ਵੀ ਵਾਪਰ ਸਕਦਾ ਹੈ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਲਦੀ ਹੀ ਦੋਸ਼ੀ ਜਾਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਗੱਲ ਕਹੀ। ਬੈਂਕ ਪ੍ਰਬੰਧਕ ਛੁੱਟੀ ’ਤੇ ਦੱਸਿਆ ਜਾਂਦਾ ਹੈ ਜਦਕਿ ਸਹਾਇਕ ਪ੍ਰਬੰਧਕ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ਚੇਅਰਮੈਨ ਅਬਲੋਵਾਲ ਵਲੋਂ ਖੇਤੀਬਾੜੀ ਮੰਤਰੀ ਖੁੱਡੀਆਂ ਦਾ ਸਨਮਾਨ ਅਗਲੀ ਖ਼ਬਰ Markfed ਆਰ. ਐਫ. ਪੀ. ਹਵਾਲਾ ਨੰਬਰ : MKTG/2026-27/SPCS ਦੀ ਪੰਜਾਬ ਸਟੇਟ ਕੋ-ਆਪ੍ਰੇਟਿਵ ਸਪਲਾਈ ਐਂਡ ਮਾਰਕੀਟਿੰਗ ਫੈਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।