19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਾਜ ਸਿੰਘ ਮਹਿਲੀਆ ਨੂੰ ਸਟੇਟ ਐਵਾਰਡ ਮਿਲਣ ’ਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਵਧਾਈਆਂ ਬਾਲ ਸਹਿਤ ’ਚ ਪਾਏ ਯੋਗਦਾਨ ’ਤੇ ਮਿਲਿਆ ਐਵਾਰਡ

ਪਾਤੜਾਂ, 18 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਦੇਸ਼ ਅਤੇ ਵਿਦੇਸ਼ ਵਿਚ ਬਾਲ ਸਹਿਤ ’ਚ ਨਾਮਣਾਂ ਖੱਟ ਚੁੱਕੇ ਬਾਜ ਸਿੰਘ ਮਹਿਲੀਆ ਨੂੰ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ’ਤੇ ਸਟੇਟ ਐਵਾਰਡ ਦਿੱਤਾ ਗਿਆ ਹੈ ਅਤੇ ਇਹ ਐਵਾਰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਫਿਰੋਜਪੁਰ ’ਚ ਸੂਬਾ ਪੱਧਰ ’ਤੇ ਮਨਾਏ ਗਏ ਅਜ਼ਾਦੀ ਦਿਹਾੜੇ ਦੇ ਸਮਾਗਮ ’ਚ ਦੇ ਕੇ ਸਨਾਮਨਿਆ ਗਿਆ। ਇਹ ਐਵਾਰਡ ਮਿਲਣ ’ਤੇ ਪਾਤੜਾਂ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਜ ਸਿੰਘ ਮਹਿਲੀਆ ਨੂੰ ਸਟੇਟ ਐਵਾਰਡ ਨਾਲ ਸਨਾਮਨਿਤ ਕਰਦੇ ਹੋਏ। ਅਜੀਤ ਤਸਵੀਰ 19-08-2026
ਪਾਤੜਾਂ, 18 ਅਗਸਤ (ਗੁਰਇਕਬਾਲ ਸਿੰਘ ਖਾਲਸਾ)-ਦੇਸ਼ ਅਤੇ ਵਿਦੇਸ਼ ਵਿਚ ਬਾਲ ਸਹਿਤ ’ਚ ਨਾਮਣਾਂ ਖੱਟ ਚੁੱਕੇ ਬਾਜ ਸਿੰਘ ਮਹਿਲੀਆ ਨੂੰ ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ’ਤੇ ਸਟੇਟ ਐਵਾਰਡ ਦਿੱਤਾ ਗਿਆ ਹੈ ਅਤੇ ਇਹ ਐਵਾਰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਫਿਰੋਜਪੁਰ ’ਚ ਸੂਬਾ ਪੱਧਰ ’ਤੇ ਮਨਾਏ ਗਏ ਅਜ਼ਾਦੀ ਦਿਹਾੜੇ ਦੇ ਸਮਾਗਮ ’ਚ ਦੇ ਕੇ ਸਨਾਮਨਿਆ ਗਿਆ। ਇਹ ਐਵਾਰਡ ਮਿਲਣ ’ਤੇ ਪਾਤੜਾਂ ਇਲਾਕੇ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਹਿਤ ਸਭਾ ਪਾਤੜਾਂ ਦੇ ਪ੍ਰਧਾਨ ਤਰਸੇਮ ਸਿੰਘ ਖਾਸਪੁਰੀ, ਮੀਡੀਆ ਕਲੱਬ ਪਾਤੜਾ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ, ਸਰਪ੍ਰਸਤ ਗੁਰਨਾਮ ਸਿੰਘ ਚੌਹਾਨ ਅਤੇ ਜਰਨਲ ਸਕੱਤਰ ਭੁਪਿੰਦਰ ਸਿੰਘ ਮੌਲੀਵੀਵਾਲਾ ਨੇ ਕਿਹਾ ਕਿ ਬਾਜ ਸਿੰਘ ਮਹਿਲੀਆ ਅਜਿਹੇ ਸਹਿਤਕਾਰ ਹਨ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਚੰਗੇ ਸਹਿਤ ਨਾਲ ਜੋੜਨ ਲਈ ਬਾਲ ਸਹਿਤ ਦੀ ਰਚਨਾ ਦੀ ਸ਼ੁਰੂਆਤ ‘ਤਿੰਨ ਅੱਖਾਂ ਵਾਲਾ ਮੁੰਡਾ’ ਨੂੰ ਪ੍ਰਕਾਸ਼ਿਤ ਕਰਵਾਇਆ ਜਿਹੜ੍ਹੀ ਪਾਠਕਾਂ ਵਿਚ ਬਹੁਤ ਮਕਬੂਲ ਹੋਣ ’ਤੇ ਇਸ ਦਾ ਦੂਸਰਾ ਭਾਗ ਲਿਖ ਕੇ ਇਸ ਨੂੰ ਪਾਠਕਾਂ ਦੀ ਝੋਲ੍ਹੀ ਵਿਚ ਪਾਇਆ। ਇਸ ਤੋਂ ਮਗਰੋਂ ਬਾਜ ਸਿੰਘ ਮਹਿਲੀਆ ਵਲੋਂ ਲਿਖੀਆਂ ਗਈਆਂ 9 ਕਿਤਾਬਾਂ ਛਪ ਚੁੱਕੀਆਂ ਹਨ। ਜਿਨ੍ਹਾਂ ਵਿਚੋਂ ਇਕ ਭਾਸ਼ਾ ਵਿਭਾਗ ਪੰਜਾਬ ਅਤੇ ਇਕ ਕਿਤਾਬ ਨੈਸ਼ਨਲ ਬੁੱਕ ਟਰਸੱਟ ਇੰਡੀਆ ਦਿੱਲੀ ਵਲੋਂ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਦੇਸ਼ ਅਤੇ ਵਿਦੇਸ਼ ਦੇ ਸਾਰੇ ਚੈਨਲਾਂ ’ਤੇ ਇਨ੍ਹਾਂ ਦੀਆਂ ਕਹਾਣੀਆਂ ਅਤੇ ਸੁਣਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ ਸਕੂਲ਼ ਸਿੱਖਿਆ ਬੋਰਡ ਵਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਲਾਈਆਂ ਗਈਆਂ ਹਨ ਅਤੇ ਇਨ੍ਹਾਂ ਦੀਆਂ ਕਹਾਣੀਆਂ ਨੂੰ ਨਾਟਿਕੀ ਕਰਣ ਕਰਕੇ ਆਸਟ੍ਰੇਲੀਆ ਦੇ ਹਰਮਨ ਰੇਡਿਓ ਤੋਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਟੈਲੀ ਫਿਲਮ ਵੀ ਬਣ ਚੁੱਕੀ ਹੈ ਅਤੇ 2 ਧਾਰਿਮਕ ਗੀਤ ਬੀਬਾ ਪੂਜਾ ਗਿੱਲ ਦੀ ਅਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਰੋਸ ਮਾਰਚ ਕੱਲ੍ਹ ਅਗਲੀ ਖ਼ਬਰ ਝਿੰਜਰ ਵਲੋਂ ਪੰਜਾਬ ਬਚਾਓ ਰੈਲੀ ਤੋਂ ਪਹਿਲਾਂ ਪਿੰਡ-ਪਿੰਡ ਪ੍ਰਚਾਰ, AAP ਨੂੰ ਕਰਜ਼ੇ ਦੇ ਮੁੱਦੇ ’ਤੇ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।