20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਹਰਦਿਆਲ ਕੰਬੋਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਰਕਰਾਂ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਦਫ਼ਤਰ ਦਾ ਕੀਤਾ ਘਿਰਾਓ

ਰਾਜਪੁਰਾ, 19 ਅਗਸਤ (ਜੀ. ਪੀ.

ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦਾ ਘਿਰਾਓ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ।ਤਸਵੀਰ : ਗੁਰਵਿੰਦਰ ਪਾਲ ਸਿੰਘ 20-08-2026
ਰਾਜਪੁਰਾ, 19 ਅਗਸਤ (ਜੀ.ਪੀ. ਸਿੰਘ)-ਰਾਜਪੁਰਾ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੀ ਨਾਕਸ ਸੇਵਾ ਦੇ ਖ਼ਿਲਾਫ਼ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਹੀ ਹੇਠ ਸੈਂਕੜੇ ਕਾਂਗਰਸ ਪਾਰਟੀ ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਦਫਤਰ ਦਾ ਖਿਰਾਓ ਕਰਕੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਪਾਰਟੀ ਦੇ ਇਸ ਧਰਨੇ ਦੌਰਾਨ ਸੀਵਰੇਜ ਬੋਰਡ ਦੇ ਅਧਿਕਾਰੀ ਧਰਨਾਕਾਰੀਆਂ ਦੀਆਂ ਮੰਗਾਂ ਸਬੰਧੀ ਜਵਾਬ ਦੇਣ ਦੀ ਥਾਂ ਮੌਕੇ ਉਤੋਂ ਦਫਤਰ ਛੱਡ ਕੇ ਭੱਜ ਗਏ। ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੂਹਰੇ ਲਗਾਏ ਗਏ ਰੋਸ ਧਰਨੇ ਨੂੰ ਸੰਬੋਧਨ ਕਰ ਰਹੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਦੇ ਸ਼ਾਮ ਨਗਰ, ਪੁਰਾਣਾ ਰਾਜਪੁਰਾ ਸ਼ਮਸ਼ਾਨਘਾਟ ਰੋਡ, ਪਿੰਡ ਧਮੋਲੀ, ਗਣੇਸ਼ ਨਗਰ, ਪੀਰ ਕਲੋਨੀ, ਬਨਵਾੜੀ ਮਾਰਕੀਟ, ਆਨੰਦ ਕਲੋਨੀ, ਫੋਕਲ ਪੁਆਇੰਟ, ਸ਼ੀਤਲ ਕਲੋਨੀ, ਰਾਜਪੁਰਾ ਗਗਨ ਚੌਂਕ ਨੇੜਲੀਆਂ ਕਲੋਨੀਆਂ ਸਮੇਤ ਪੂਰੇ ਸ਼ਹਿਰ ਦੇ ਵਿਚ ਸੀਵਰੇਜ਼ ਅਤੇ ਵਾਟਰ ਸਪਲਾਈ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਸੜਕਾਂ ਦੇ ਉੱਤੇ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ ਘੁੰਮ ਰਿਹਾ ਹੈ। ਇਸ ਤੋਂ ਇਲਾਵਾ ਘਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਕੰਬੋਜ ਨੇ ਚੇਤੇ ਕਰਾਇਆ ਕਿ ਅੰਮ੍ਰਿਤ ੍2 ਪ੍ਰੋਜੈਕਟ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ 2020 ਦੇ ਵਿੱਚ ਪਾਸ ਕਰਵਾਇਆ ਗਿਆ ਸੀ ਅਤੇ ਇਸ ਦਾ ਕੰਮ 2022 ਦੇ ਵਿਚ ਸ਼ੁਰੂ ਹੋਣਾ ਸੀ। ਪਰ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸੀਵਰੇਜ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਹਨਾਂ ਕਿਹਾ ਕਿ ਰਾਜਪੁਰਾ ਸ਼ਹਿਰ ਵਾਸੀਆਂ ਨੂੰ ਮਸ਼ਹੂਰੀਆਂ ਨਹੀਂ ਸਗੋਂ ਇਨਸਾਫ ਚਾਹੀਦਾ ਹੈ। ਕੰਬੋਜ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਵੱਲੋਂ ਆਪਣੀ ਟੀਮ ਦੇ ਨਾਲ ਰਾਜਪੁਰਾ ਸ਼ਹਿਰ ਦੀਆਂ ਇੱਕ ਦਰਜਨ ਤੋਂ ਵੱਧ ਸੀਵਰੇਜ ਅਤੇ ਪੀਣ ਵਾਲੇ ਪਾਣੀ ਤੋਂ ਪੀੜਤ ਕਲੋਨੀਆਂ ਦਾ ਦੋਰਾ ਕੀਤਾ ਗਿਆ ਸੀ ਅਤੇ ਮੌਕੇ ਉੱਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸੀਵਰੇਜ ਸਿਸਟਮ ਅਤੇ ਪੀਣ ਵਾਲੇ ਪਾਣੀ ਸਬੰਧੀ ਮਾਮਲੇ ਨੂੰ ਹੱਲ ਕਰਨ ਦੇ ਲਈ ਦੋ ਦਿਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਪਰ ਸਬੰਧਤ ਵਿਭਾਗ ਮਾਮਲਾ ਹੱਲ ਕਰਨ ਦੇ ਵਿਚ ਅਸਫਲ ਰਿਹਾ ਅਤੇ ਅੱਜ ਉਨ੍ਹਾਂ ਨੂੰ ਮਜਬੂਰਨ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੇ ਨਾਲ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਦਫਤਰ ਦਾ ਘਰਾਓ ਕਰਨਾ ਪਿਆ। ਇਸ ਮੌਕੇ ਕਾਂਗਰਸ ਪਾਰਟੀ ਵਰਕਰਾਂ ਦੇ ਵੱਲੋਂ ਆਪਣੇ ਹੱਥਾਂ ਦੇ ਵਿੱਚ ਹੇਰਾਫੇਰੀ ਬੰਦ ਕਰੋ ਸੀਵਰੇਜ ਬਲੋਕੇਜ ਖੋਲਣ ਦਾ ਪ੍ਰਬੰਧ ਕਰੋ ਸਮੇਤ ਵੱਖ੍ਵੱਖ ਸਲੋਗਨਾ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਤੇ ਵਿਭਾਗ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਕਮੇਟੀ ਰਾਜਪਰਾ ਸ਼ਹਿਰੀ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਜਦਨੰਦਨ ਗੁਪਤਾ, ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਮਨੀਸ਼ ਮੁਝਾਲ, ਬਲਵਿੰਦਰ ਸਿੰਘ, ਪਵਨ ਪਿੰਕਾ, ਕੌਂਸਲਰ ਅਮਰ ਪਾਸੀ, ਸੁਖਵਿੰਦਰ ਸਿੰਘ ਸੁੱਖਾ, ਕੌਂਸਲਰ ਮਨਦੀਪ ਡਿੰਪੀ ਰਾਣਾ ਬਨਵਾੜੀ, ਮਨੋਹਰ ਵਰਮਾ, ਸ਼ਾਮ ਲਾਲ ਗੁਪਤਾ, ਕੌਂਸਲਰ ਅਮਿਤ ਕੁਮਾਰ ਟਿੰਕੂ, ਸੁਰਿੰਦਰ ਸ਼ਰਮਾ, ਅਵਤਾਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਲਿੰਕਨ, ਗੁਰੀ ਚਹਿਲ, ਰਜਿੰਦਰ ਸਿੰਘ ਰਾਜੂ, ਗੁਰਦਰਸ਼ਨ ਸਿੰਘ ਫੋਕਲ ਪੁਆਇੰਟ, ਅਨਿਲ ਤਾਂਨੀ ਸੁਖਦੇਵ ਸਿੰਘ ਬਾਸਮਾ, ਅਮਨਦੀਪ ਸਿੰਘ ਚੀਮਾ, ਗੁਰਪ੍ਰੀਤ ਸਿੰਘ, ਰਘਵੀਰ ਸਿੰਘ, ਰਣਵੀਰ ਸਿੰਘ ਭੰਗੂ, ਜੱਗਾ ਕੋਟਲਾ ਸਮੇਤ ਸੈਂਕੜੇ ਹੀ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜਰ ਸਨ।
ਪਿਛਲੀ ਖ਼ਬਰ ਬਿਆਨਾ ਕਰਕੇ ਮਕਾਨ ਦੀ ਰਜਿਸਟਰੀ ਨਾ ਕਰਵਾਉਣ ਸੰਬੰਧੀ ਕੇਸ ’ਚ ਅਦਾਲਤ ਵਲੋਂ ਸਟੇਅ-ਜੇ.ਬੀ. ਬਾਂਸਲ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਗੱਡਿਆ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।