20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਿਆਨਾ ਕਰਕੇ ਮਕਾਨ ਦੀ ਰਜਿਸਟਰੀ ਨਾ ਕਰਵਾਉਣ ਸੰਬੰਧੀ ਕੇਸ ’ਚ ਅਦਾਲਤ ਵਲੋਂ ਸਟੇਅ-ਜੇ.ਬੀ. ਬਾਂਸਲ

ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਅਦਾਲਤ ’ਚ ਵੈਭਵ ਸਿੰਗਲਾ ਨੇ ਆਪਣਾ ਮਕਾਨ ਰਮੇਸ਼ ਕੁਮਾਰ ਨਾਲ ਕੁੱਲ ਰਕਮ 42,50,000/- ਵਿਚ ਵੇਚਣ ਦਾ ਸੌਦਾ ਕੀਤਾ। ਇਸ ਸੌਦੇ ਦੇ ਤਹਿਤ ਰਮੇਸ਼ ਕੁਮਾਰ ਵਲੋਂ 10,50,000/- ਰੁਪਏ ਬਤੌਰ ਬਿਆਨਾ ਰਕਮ ਵੈਭਵ ਸਿੰਗਲਾ ਨੂੰ ਅਦਾ ਕੀਤੀ ਗਈ ਸੀ।

ਅਜੀਤ ਡੈਸਕ 20-08-2026
ਪਟਿਆਲਾ, 19 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਅਦਾਲਤ ’ਚ ਵੈਭਵ ਸਿੰਗਲਾ ਨੇ ਆਪਣਾ ਮਕਾਨ ਰਮੇਸ਼ ਕੁਮਾਰ ਨਾਲ ਕੁੱਲ ਰਕਮ 42,50,000/- ਵਿਚ ਵੇਚਣ ਦਾ ਸੌਦਾ ਕੀਤਾ। ਇਸ ਸੌਦੇ ਦੇ ਤਹਿਤ ਰਮੇਸ਼ ਕੁਮਾਰ ਵਲੋਂ 10,50,000/- ਰੁਪਏ ਬਤੌਰ ਬਿਆਨਾ ਰਕਮ ਵੈਭਵ ਸਿੰਗਲਾ ਨੂੰ ਅਦਾ ਕੀਤੀ ਗਈ ਸੀ। ਜਿਸ ਉਪਰੰਤ ਸੌਦੇ ਸਮੇਂ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਇਕ ਨਿਰਧਾਰਿਤ ਮਿਤੀ ਅਤੇ ਸਮਾਂ ਤੈਅ ਕੀਤਾ ਗਿਆ ਸੀ ਪਰੰਤੂ ਨਿਰਧਾਰਿਤ ਮਿਤੀ ਨੂੰ ਵੈਭਵ ਸਿੰਗਲਾ ਰਜਿਸਟਰੀ ਲਈ ਹਾਜ਼ਰ ਨਹੀਂ ਹੋਇਆ। ਰਮੇਸ਼ ਕੁਮਾਰ ਵਲੋਂ ਵਾਰ-ਵਾਰ ਕਹਿਣ ਅਤੇ ਬੇਨਤੀ ਕਰਨ ਦੇ ਬਾਵਜੂਦ ਵੀ ਉਸ ਵਲੋਂ ਰਜਿਸਟਰੀ ਕਰਵਾਉਣ ਲਈ ਕੋਈ ਸਹਿਯੋਗ ਨਹੀਂ ਕੀਤਾ ਗਿਆ। ਇਸ ਸੰਬੰਧੀ ਰਮੇਸ਼ ਕੁਮਾਰ ਵਲੋਂ ਆਪਣੇ ਹੱਕਾਂ ਦੀ ਰੱਖਿਆ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਵਕੀਲ ਜੇ.ਬੀ. ਬਾਂਸਲ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਮਾਮਲੇ ਦੇ ਸਾਰੇ ਤੱਥਾਂ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਨ ਉਪਰੰਤ ਵਕੀਲ ਬਾਂਸਲ ਵਲੋਂ ਰਮੇਸ਼ ਕੁਮਾਰ ਨੂੰ ਉਚਿਤ ਕਾਨੂੰਨੀ ਕਾਰਵਾਈ/ਅਦਾਲਤ ਵਿਚ ਕੇਸ ਦਾਇਰ ਕਰਨ ਦੀ ਸਲਾਹ ਦਿੰਦਿਆਂ ਕੇਸ ਦਾਇਰ ਕੀਤਾ। ਜਿਸ ’ਤੇ ਮਾਣਯੋਗ ਅਦਾਲਤ ਵਲੋਂ ਉਕਤ ਮਕਾਨ ਸੰਬੰਧੀ ਸਟੇਅ ਆਰਡਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਕਤ ਮਕਾਨ ’ਤੇ ਕਾਨੂੰਨੀ ਤੌਰ ’ਤੇ ਰੋਕ ਲੱਗੀ ਹੈ।
ਪਿਛਲੀ ਖ਼ਬਰ ਅਜਨਾਲਾ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਬਣੀ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ‘ਆਪ’ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰ... ਅਗਲੀ ਖ਼ਬਰ ਹਰਦਿਆਲ ਕੰਬੋਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਰਕਰਾਂ ਨੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਦਫ਼ਤਰ ਦਾ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।