23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਫੋਕਲ ਪੁਆਇੰਟ ਈ. ਐਸ. ਆਈ. ਵਲੋਂ ਜਾਗਰੁਕਤਾ ਕੈਂਪ

ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਸੂਬਾ ਸਰਕਾਰ ਵਲੋਂ ਫੋਕਲ ਪੁਆਇੰਟ ਇੰਡਸਟਰੀ ਦੇ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਲਈ ਈ. ਐਸ.

ਅਜੀਤ ਡੈਸਕ 23-08-2026
ਨਾਭਾ, 22 ਅਗਸਤ (ਜਗਨਾਰ ਸਿੰਘ ਦੁਲੱਦੀ)-ਸੂਬਾ ਸਰਕਾਰ ਵਲੋਂ ਫੋਕਲ ਪੁਆਇੰਟ ਇੰਡਸਟਰੀ ਦੇ ਮੁਲਾਜ਼ਮਾਂ ਨੂੰ ਸਹੂਲਤਾਂ ਦੇਣ ਲਈ ਈ. ਐਸ. ਆਈ. ਵਲੋਂ ਇਕ ਵਿਸ਼ੇਸ਼ ਕੈਂਪ ਗੁਰਬਖਸ਼ੀਸ਼ ਸਿੰਘ ਭੱਟੀ ਦੀ ਅਗਵਾਈ ਹੇਠ ਸਥਾਨਕ ਫੋਕਲ ਪੁਆਇੰਟ ਇੰਡਸਟਰੀ ਵਿਖੇ ਲਗਾਇਆ। ਇਸ ਮੌਕੇ ਡਾਕਟਰਾਂ ਦੀ ਟੀਮ ਵਲੋਂ ਫੋਕਲ ਪੁਆਇੰਟ ਇੰਡਸਟਰੀ ਦੇ ਮੁਲਾਜ਼ਮਾਂ ਨੂੰ ਜਾਗਰੂਤ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਸਮੇਂ ਸਿਰ ਪ੍ਰਾਪਤ ਹੋ ਸਕਣ। ਪ੍ਰਧਾਨ ਜੀ. ਐਸ. ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੇ ਕੈਂਪ ਸਮੇਂ ਸਮੇਂ ’ਤੇ ਲਗਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਪ੍ਰਾਈਵੇਟ ਇੰਡਸਟਰੀ ਦੇ ਮੁਲਾਜ਼ਮ ਵੀ ਸਰਕਾਰੀ ਸਹੂਲਤਾਂ ਦਾ ਲਾਹਾ ਲੈ ਸਕਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਵਧੀਆ। ਇਸ ਮੌਕੇ ਪ੍ਰਧਾਨ ਜੀ. ਐਸ. ਭੱਟੀ ਤੋਂ ਇਲਾਵਾ ਰਕੇਸ਼ ਸਿੰਗਲਾ ਚੇਅਰਮੈਨ, ਸਰਪ੍ਰਸਤ ਸੁਖਦੇਵ ਸੁੱਖੀ, ਰਾਮ ਵੱਲਭ ਸਿੰਗਲਾ, ਪ੍ਰਦੀਪ ਸੂਦ ਆਦਿ ਫੋਕਲ ਪੁਆਇੰਟ ਇੰਡਸਟਰੀ ਦੇ ਮਾਲਕ ਤੇ ਮੁਲਾਜ਼ਮ ਵੱਡੀ ਗਿਣਤੀ ਵਿਚ ਮੌਜੂਦ ਸਨ ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਐਡਵੋਕੇਟ ਬਿਕਰਮਜੀਤ ਪਾਸੀ ਨੂੰ ਤੀਜੀ ਵਾਰ ਲਾਇਆ ਸਪੋਕਸਮੈਨ ਅਗਲੀ ਖ਼ਬਰ ਐਸ. ਡੀ. ਮਾਡਲ ਸਕੂਲ ਮੰਦਰ ਵਜ਼ੀਰੀ ਵਾਲਾ ਸਮਾਣਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।