27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਯੂਨੀਵਰਸਿਟੀ ਦੇ ਸਾਹਮਣੇ ਧਰਨਾ ਲਗਾਉਣ ਵਾਲਿਆਂ ਖਿਲਾਫ ਕੇਸ ਦਰਜ

ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਬਣੇ ਨੈਸ਼ਨਲ ਹਾਈਵੇ ਦੇ ਪੁੱਲ ਉਤੇ ਧਰਨਾ ਲਗਾ ਕੇ ਆਵਾਜਾਈ ਰੋਕਣ ਦੇ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਇਕ ਗੱਡੀ ਚਾਲਕ ਸਮੇਤ 40 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਬੀਤੀ ਕੱਲ੍ਹ ਯੂਨੀਵਰਸਿਟੀ ਸਾਹਮਣੇ 40-50 ਵਿਅਕਤੀਆਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ-64 ਉਤੇ ਧਰਨਾ ਲਗਾਇਆ ਸੀ।

ਅਜੀਤ ਡੈਸਕ 27-08-2026
ਪਟਿਆਲਾ, 26 ਅਗਸਤ (ਮਨਦੀਪ ਸਿੰਘ ਖਰੌੜ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਬਣੇ ਨੈਸ਼ਨਲ ਹਾਈਵੇ ਦੇ ਪੁੱਲ ਉਤੇ ਧਰਨਾ ਲਗਾ ਕੇ ਆਵਾਜਾਈ ਰੋਕਣ ਦੇ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਇਕ ਗੱਡੀ ਚਾਲਕ ਸਮੇਤ 40 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸੜਕ ਬਣਾਉਣ ਦੀ ਮੰਗ ਨੂੰ ਲੈ ਕੇ ਬੀਤੀ ਕੱਲ੍ਹ ਯੂਨੀਵਰਸਿਟੀ ਸਾਹਮਣੇ 40-50 ਵਿਅਕਤੀਆਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ-64 ਉਤੇ ਧਰਨਾ ਲਗਾਇਆ ਸੀ। ਇਸ ਸੰਬੰਧੀ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਦੌਰਾਨ ਪੰਜਾਬੀ ਯੂਨੀਵਰਸਿਟੀ ਮੌਜੂਦ ਸੀ। ਇਸ ਦੌਰਾਨ ਯੂਨੀਵਰਸਿਟੀ ਦੇ ਸਾਹਮਣੇ ਬਣੀਆਂ ਕਾਲੋਨੀਆਂ ਦੀ ਵਿਅਕਤੀ ਪੁੱਲ ਹੇਠਾਂ ਧਰਨਾ ਲਗਾਉਣ ਲਈ ਇਕੱਠੇ ਹੋਏ ਸੀ ਪਰ ਉਨ੍ਹਾਂ ਵਲੋਂ ਧਰਨਾ ਪੁਲ ਦੇ ਹੇਠਾਂ ਲਗਾਉਂਣ ਦੀ ਬਜਾਏ ਨੈਸ਼ਨਲ ਹਾਈਵੇ-64 ਦੇ ਪੁੱਲ ਉਤੇ ਧਰਨਾ ਲਗਾ ਕੇ ਆਵਾਜੀ ਠੱਪ ਕਰ ਦਿੱਤੀ। ਆਵਾਜਾਈ ਰੋਕਣ ਲੱਗੇ ਇਕ ਗੱਡੀ ਵੀ ਰੋੜ ਉਤੇ ਰਸਤੇ ਵਿਚਕਾਰ ਖੜੀ ਕਰ ਦਿੱਤੀ। ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਖਿਲਾਫ ਨਾਅਰੇਬਾਜੀ ਵੀ ਕੀਤੀ। ਜਿਸ ਤਹਿਤ ਪੁਲਿਸ ਵਲੋਂ ਇਕ ਗੱਡੀ ਮਾਲਕ ਸਮੇਤ 40 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ 28 ਨੂੰ ਹੋਵੇਗੀ ‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਕਾਨਫਰੰਸ- ਨਰਿੰਦਰ ਭਿੰਡਰ ਅਗਲੀ ਖ਼ਬਰ ਅਕਾਲ ਅਕੈਡਮੀ ਦੀ ਅੰਡਰ-19 ਲੜਕੀਆਂ ਦੀ ਹਾਕੀ ਟੀਮ ਨੇ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।