31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੱਤਰਕਾਰ ਹਰਵਿੰਦਰ ਸਿੰਘ ਟੋਨੀ ਦੀ ਮਾਤਾ ਹਮੀਰ ਕੌਰ ਨਹੀਂ ਰਹੇ ਅੰਤਿਮ ਸੰਸਕਾਰ ’ਚ ਸੈਂਕੜੇ ਲੋਕ ਹੋਏ ਸ਼ਾਮਿਲ

ਸਮਾਣਾ, 30 ਅਗਸਤ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)-ਸਮਾਣਾ ਦੇ ਸੀਨੀਅਰ ਪੱਤਰਕਾਰ ਤੇ ‘ਅਜੀਤ’ ਦੇ ਪ੍ਰਤੀਨਿਧ ਹਰਵਿੰਦਰ ਸਿੰਘ ਟੋਨੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਹਮੀਰ ਕੌਰ (84) ਦਾ ਅੱਜ ਸਵੇਰੇ ਅਚਾਨਕ ਅਕਾਲ ਚਲਾਣਾ ਹੋ ਗਿਆ। ਤਬੀਅਤ ਵਿਗੜਨ ’ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਅਜੀਤ ਡੈਸਕ 31-08-2026
ਸਮਾਣਾ, 30 ਅਗਸਤ (ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)-ਸਮਾਣਾ ਦੇ ਸੀਨੀਅਰ ਪੱਤਰਕਾਰ ਤੇ ‘ਅਜੀਤ’ ਦੇ ਪ੍ਰਤੀਨਿਧ ਹਰਵਿੰਦਰ ਸਿੰਘ ਟੋਨੀ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਹਮੀਰ ਕੌਰ (84) ਦਾ ਅੱਜ ਸਵੇਰੇ ਅਚਾਨਕ ਅਕਾਲ ਚਲਾਣਾ ਹੋ ਗਿਆ। ਤਬੀਅਤ ਵਿਗੜਨ ’ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਮੀਰ ਕੌਰ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦਿਆਂ ਹੀ ਪੱਤਰਕਾਰ ਭਾਈਚਾਰੇ, ਰਿਸ਼ਤੇਦਾਰਾਂ, ਸਨੇਹੀਆਂ ਤੇ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਸਮਾਣਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਸ ਵਿਚ ਸੈਂਕੜੇ ਲੋਕਾਂ ਨੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸੰਦੀਪ ਸਿੰਗਲਾ, ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ, ਬੀਬੀ ਗੁਰਸ਼ਰਨ ਕੌਰ ਰੰਧਾਵਾ, ਕਲੱਬ ਪ੍ਰਧਾਨ ਜੀਵਨ ਗਰਗ, ਭਾਜਪਾ ਆਗੂ ਪਰਦਮਨ ਸਿੰਘ ਵਿਰਕ, ਸੁਰਿੰਦਰ ਸਿੰਘ ਖੇੜਕੀ, ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਸੁਦਰਸ਼ਨ ਮਿੱਤਲ, ਹੀਰਾ ਜੈਨ ਤੇ ਧਾਰਮਿਕ ਆਗੂਆਂ ਵਿਚ ਭਾਈ ਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰੇ ਨੇ ਟੋਨੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਪ੍ਰਧਾਨ ਰਿੰਪਲ ਪੰਜਰਥ ਨੇ ਅਮਰੀਕਾ ਤੋਂ ਫ਼ੋਨ ਰਾਹੀਂ ਹਰਵਿੰਦਰ ਸਿੰਘ ਟੋਨੀ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਫੁੱਲਾਂ ਦੀ ਰਸਮ ਮੰਗਲਵਾਰ 1 ਸਤੰਬਰ ਨੂੰ ਸਵੇਰੇ 8 ਵਜੇ ਹੋਵੇਗੀ।
ਪਿਛਲੀ ਖ਼ਬਰ ਖ਼ੂਨਦਾਨ ਲਈ ਵੱਧ ਤੋਂ ਵੱਧ ਨੌਜਵਾਨ ਅੱਗੇ ਆਉਣ-ਅਮਨ ਢੋਟ, ਹਰਸ਼ ਢਿੱਲੋਂ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਦਿੱਤਿਆ ਬੈਡਮਿੰਟਨ ਅਕੈਡਮੀ ਵਿਖੇ 70ਵੇਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।