31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡੇਢ ਟਨ ਤਾਂਬਾ ਚੋਰੀ, ਪੁਲਿਸ ਵਲੋਂ ਮਾਮਲਾ ਦਰਜ ਐਸੋਸੀਏਸ਼ਨ ਪ੍ਰਧਾਨ ਇਸ਼ੂ ਬਾਂਸਲ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਉਦਯੋਗਿਕ ਖੇਤਰਾਂ ’ਚ ਰਾਤ ਦੀ ਗਸ਼ਤ ਵਧਾਉਣ ਦੀ ਕੀਤੀ ਮੰਗ

ਮੰਡੀ ਗੋਬਿੰਦਗੜ੍ਹ, 30 ਅਗਸਤ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਦੀ ਇਕ ਉਦਯੋਗਿਕ ਇਕਾਈ ਤੋਂ ਅਣਪਛਾਤੇ ਚੋਰਾਂ ਵਲੋਂ ਕਰੀਬ ਡੇਢ ਟਨ ਤਾਂਬਾ ਚੋਰੀ ਕਰਕੇ ਫ਼ਰਾਰ ਹੋਣ ਦਾ ਸਮਾਚਾਰ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 331(4) ਤੇ 305 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜੀਤ ਡੈਸਕ 31-08-2026
ਮੰਡੀ ਗੋਬਿੰਦਗੜ੍ਹ, 30 ਅਗਸਤ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਦੀ ਇਕ ਉਦਯੋਗਿਕ ਇਕਾਈ ਤੋਂ ਅਣਪਛਾਤੇ ਚੋਰਾਂ ਵਲੋਂ ਕਰੀਬ ਡੇਢ ਟਨ ਤਾਂਬਾ ਚੋਰੀ ਕਰਕੇ ਫ਼ਰਾਰ ਹੋਣ ਦਾ ਸਮਾਚਾਰ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 331(4) ਤੇ 305 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਰਥ ਇੰਡੀਆ ਇੰਪੋਰਟਰਜ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਇਸ਼ੂ ਬਾਂਸਲ ਨੇ ਦੱਸਿਆ ਕਿ 22 ਅਗਸਤ ਨੂੰ ਸਵੇਰੇ ਕਰੀਬ 4 ਤੋਂ 5:30 ਵਜੇ ਦਰਮਿਆਨ ਚੋਰ ਗਰੈਵਿਟ ਇੰਟਰਨੈਸ਼ਨਲ ਦੇ ਨਾਲ ਲੱਗਦੇ ਇਕ ਗੁਆਂਢੀ ਗੁਦਾਮ ਦੀ ਕੰਧ ’ਚ ਵੱਡਾ ਪਾੜ ਪਾ ਕੇ ਅੰਦਰ ਦਾਖ਼ਲ ਹੋਏ ਅਤੇ ਕਰੀਬ ਡੇਢ ਮੀਟਰਿਕ ਟਨ ਤਾਂਬਾ ਚੋਰੀ ਕਰਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਉਪਰੰਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇ ਅਤੇ ਚੋਰੀ ਹੋਇਆ ਤਾਂਬਾ ਬਰਾਮਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵੱਡਾ ਉਦਯੋਗਿਕ ਤੇ ਐਮ. ਐਸ. ਐਮ. ਈ. ਕੇਂਦਰ ਹੈ, ਜਿੱਥੇ ਤਾਂਬਾ, ਐਲੂਮੀਨੀਅਮ, ਸਟੀਲ ਸਮੇਤ ਕੀਮਤੀ ਧਾਤਾਂ ਦਾ ਵੱਡੇ ਪੱਧਰ ’ਤੇ ਕਾਰੋਬਾਰ ਹੁੰਦਾ ਹੈ ਜਿਸ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਦਯੋਗਿਕ ਖੇਤਰਾਂ ਤੇ ਗੁਦਾਮਾਂ ਦੇ ਆਲੇ-ਦੁਆਲੇ ਰਾਤ ਵੇਲੇ ਪੁਲਿਸ ਗਸ਼ਤ ਵਧਾਉਣ ਦੀ ਲੋੜ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਰਾਤ ਸਮੇਂ ਗਸ਼ਤ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਜਥੇ. ਭੱਟੀ ਨੇ ਕਾਂਸਟੇਬਲਾਂ ਦੀ ਤਨਖ਼ਾਹ ਸੰਬੰਧੀ ਮੁੱਖ ਮੰਤਰੀ ਵਲੋਂ ਕੀਤੇ ਜ... ਅਗਲੀ ਖ਼ਬਰ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ-ਗੁਰਪ੍ਰੀਤ ਸਿੰਘ ਜੀ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।