20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼੍ਰੋਮਣੀ ਅਕਾਲੀ ਦਲ ਵੱਡੀ ਮਜ਼ਬੂਤੀ ਵੱਲ ਵਧ ਰਿਹਾ-ਲਾਲਕਾ

ਭਾਦਸੋਂ, 19 ਸਤੰਬਰ (ਗੁਰਬਖਸ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਸੀਨੀਅਰ ਆਗੂ ਪ੍ਰੇਮ ਲਾਲਕਾ ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ’ਚ ਹੋਈ। ਇਸ ਮੌਕੇ ਲਾਲਕਾ ਨੇ ਪਾਰਟੀ ਹਾਈ ਕਮਾਂਡ ਵਲੋਂ ਸਿਮਰਨਜੀਤ ਸਿੰਘ ਸੰਮਾ ਭਾਦਸੋਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਸ.

ਅਜੀਤ ਡੈਸਕ 20-09-2026
ਭਾਦਸੋਂ, 19 ਸਤੰਬਰ (ਗੁਰਬਖਸ ਸਿੰਘ ਵੜੈਚ)-ਸ਼੍ਰੋਮਣੀ ਅਕਾਲੀ ਦਲ ਦੀ ਇਕ ਅਹਿਮ ਮੀਟਿੰਗ ਸੀਨੀਅਰ ਆਗੂ ਪ੍ਰੇਮ ਲਾਲਕਾ ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ’ਚ ਹੋਈ। ਇਸ ਮੌਕੇ ਲਾਲਕਾ ਨੇ ਪਾਰਟੀ ਹਾਈ ਕਮਾਂਡ ਵਲੋਂ ਸਿਮਰਨਜੀਤ ਸਿੰਘ ਸੰਮਾ ਭਾਦਸੋਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ . ਵਿੰਗ ਦਾ ਸਰਕਲ ਸ਼ਹਿਰੀ ਪ੍ਰਧਾਨ ਨਿਯੁਕਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੀ ਮਜਬੂਤੀ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ ।ਇਸ ਦੌਰਾਨ ਪਾਰਟੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦਾ ਧੰਨਵਾਦ ਕਰਦੇ ਹੋਏ ਸਿਮਰਨਜੀਤ ਸਿੰਘ ਸੰਮਾ ਨੇ ਕਿਹਾ ਕਿ ਜੋ ਡਿਊਟੀ ਉਨਾ ਨੂੰ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਪ੍ਰੇਮ ਲਾਲਕਾ, ਮੇਜਰ ਖਾਂ, ਕਰਮ ਸਿੰਘ ਮਾਂਗੇਵਾਲ ਸੀਨੀਅਰ ਆਗੂ, ਤਰਸੇਮ ਸਿੰਘ, ਮਨਦੀਪ ਸਿੰਘ, ਹਮੀਰ ਸਿੰਘ, ਇਸਮਾਈਲ ਖਾਂ ਸਮੇਤ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਕਾਰਪੀਓ ਗੱਡੀ ਪੁਲੀ ਨਾਲ ਟਕਰਾ ਕੇ ਖਦਾਨਾ ’ਚ ਡਿੱਗੀ ਗੱਡੀ ਵਿਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਅਗਲੀ ਖ਼ਬਰ ਵਿਕਾਸ ਕਾਰਜਾਂ ਨੂੰ ਲੈ ਕੇ ਗਨੌਰ ਵਾਸੀਆਂ ਦਾ ਰੋਸ, ਸਰਪੰਚ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।