20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਕਾਰਪੀਓ ਗੱਡੀ ਪੁਲੀ ਨਾਲ ਟਕਰਾ ਕੇ ਖਦਾਨਾ ’ਚ ਡਿੱਗੀ ਗੱਡੀ ਵਿਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ

ਬਨੂੜ, 19 ਸਤੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ ਕੌਮੀ ਮਾਰਗ ’ਤੇ ਸਕਾਰਪੀਓ ਗੱਡੀ ਸੜਕ ਦੇ ਕਿਨਾਰੇ ਬਣੀ ਹੋਈ ਪੁੱਲੀ ਨਾਲ ਟਕਰਾ ਕੇ ਖਦਾਨਾ ਵਿਚ ਡਿੱਗ ਗਈ। ਜਿਸ ਕਾਰਨ ਉਸ ਵਿਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜਖਮੀ ਹੋ ਗਏ।

ਅਜੀਤ ਡੈਸਕ 20-09-2026
ਬਨੂੜ, 19 ਸਤੰਬਰ (ਭੁਪਿੰਦਰ ਸਿੰਘ)-ਬਨੂੜ ਤੋਂ ਤੇਪਲਾ ਕੌਮੀ ਮਾਰਗ ’ਤੇ ਸਕਾਰਪੀਓ ਗੱਡੀ ਸੜਕ ਦੇ ਕਿਨਾਰੇ ਬਣੀ ਹੋਈ ਪੁੱਲੀ ਨਾਲ ਟਕਰਾ ਕੇ ਖਦਾਨਾ ਵਿਚ ਡਿੱਗ ਗਈ। ਜਿਸ ਕਾਰਨ ਉਸ ਵਿਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ’ਚ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਅਨੁਸਾਰ ਸਵੇਰੇ ਹਰਿਆਣਾ ਤੋਂ ਇਕ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਤਿੰਨ ਨੌਜਵਾਨ ਅੰਬਾਲਾ ਤੋਂ ਵਾਇਆ ਤੇਪਲਾ ਹੋ ਕੇ ਬਨੂੜ ਵੱਲ ਆ ਰਹੇ ਸਨ। ਜਦੋਂ ਉਹ ਪਿੰਡ ਬਾਸਮਾ ਕਾਲੋਨੀ ਦੇ ਨੇੜੇ ਪਹੁੰਚੇ ਤਾਂ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੀ ਹੋਈ ਪੁੱਲੀ ਨਾਲ ਟਕਰਾ ਕੇ ਖਦਾਨਾ ਵਿਚ ਡਿੱਗ ਗਈ। ਇਸ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿਚ ਸਵਾਰ ਤਿੰਨ ਨੌਜਵਾਨਾਂ ਨੂੰ ਪਿੰਡ ਦੇ ਵਸਨੀਕਾਂ ਅਤੇ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਸਕਾਰਪਿਓ ਵਿਚੋਂ ਕੱਢਿਆ ਅਤੇ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਹਾਦਸੇ ਵਿਚ ਜਖਮੀ ਨੌਜਵਾਨਾਂ ਦੀ ਪਹਿਚਾਨ ਸੋਨੂ, ਸੰਦੀਪ ਅਤੇ ਆਨੰਦ ਸਾਰੇ ਵਾਸੀਆਨ ਹਰਿਆਣਾ ਵਜੋਂ ਹੋਈ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਨਾਭਾ ਵਲੋਂ ਲੋੜਵੰਦ ਬਜ਼ੁਰਗਾਂ ਨੂੰ ਦਿੱਤਾ ਜ਼ਰੂਰਤ ਦਾ ਸਾਮਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵੱਡੀ ਮਜ਼ਬੂਤੀ ਵੱਲ ਵਧ ਰਿਹਾ-ਲਾਲਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।