ਭੋਗ ’ਤੇ ਵਿਸ਼ੇਸ਼- ਮਾਤਾ ਜਸਵੰਤ ਕੌਰ
ਸਮਾਣਾ, 23 ਸਤੰਬਰ- ਮਾਤਾ ਜਸਵੰਤ ਕੌਰ, ਜਿਨ੍ਹਾਂ ਦਾ ਜੀਵਨ ਸੇਵਾ, ਸਿਮਰਨ ਤੇ ਧਾਰਮਿਕ ਭਾਵਨਾ ਨੂੰ ਸਮਰਪਿਤ ਰਿਹਾ, ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਮਾਤਾ ਜਸਵੰਤ ਕੌਰ ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ ਸੀ।
ਸਮਾਣਾ, 23 ਸਤੰਬਰ- ਮਾਤਾ ਜਸਵੰਤ ਕੌਰ, ਜਿਨ੍ਹਾਂ ਦਾ ਜੀਵਨ ਸੇਵਾ, ਸਿਮਰਨ ਤੇ ਧਾਰਮਿਕ ਭਾਵਨਾ ਨੂੰ ਸਮਰਪਿਤ ਰਿਹਾ, ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ। ਮਾਤਾ ਜਸਵੰਤ ਕੌਰ ਦਾ ਜਨਮ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸੁੰਦਰ ਸਿੰਘ ਆਜ਼ਾਦੀ ਘੁਲਾਟੀਏ ਸਨ। ਦੇਸ਼ ਦੀ ਵੰਡ ਸਮੇਂ 1947 ਵਿਚ ਉਹ ਚੜ੍ਹਦੇ ਪੰਜਾਬ ਦੇ ਵਾਸੀ ਬਣੇ। ਸਾਲ 1954 ਵਿਚ ਉਨ੍ਹਾਂ ਦਾ ਵਿਆਹ ਆਜ਼ਾਦੀ ਘੁਲਾਟੀਏ ਨਰਾਇਣ ਸਿੰਘ ਗੁਰਾਇਆ ਦੇ ਪੁੱਤਰ ਅਵਤਾਰ ਸਿੰਘ ਗੁਰਾਇਆ ਨਾਲ ਹੋਇਆ। ਮਾਤਾ ਜੀ ਸਾਦਗੀ ਭਰਪੂਰ ਜੀਵਨ ਜਿਊਂਦੇ ਹੋਏ ਸੇਵਾ ਅਤੇ ਸਿਮਰਨ ਦੇ ਮਾਰਗ ’ਤੇ ਚੱਲਦੇ ਰਹੇ। ਉਨਾਂ ਦੇ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਡੂੰਘਾ ਸਦਮਾ ਪਹੁੰਚਾ ਹੈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ 24 ਸਤੰਬਰ 2026, ਦਿਨ ਵੀਰਵਾਰ ਨੂੰ ਗੁਰਦੁਆਰਾ ਥੜਾ ਸਾਹਿਬ, ਸਮਾਣਾ ਵਿਖੇ ਹੋਵੇਗੀ। ਅੰਤਿਮ ਅਰਦਾਸ ਦਾ ਸਮਾਂ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਰੱਖਿਆ ਗਿਆ ਹੈ। - ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ