25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਰਿਆਣੇ ਦੇ ਮੁੱਖ ਮੰਤਰੀ ਨਵੇਂ ਉਦੋਗਿਕ ਪਲਾਂਟ ਦਾ ਨੀਹ ਪੱਥਰ ਰੱਖਣ ਪਟਿਆਲਾ ਪਹੁੰਚੇ

ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਦਰਿਆਦਿਲ ਅੰਦਾਜ਼ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਪੁਰਾਣੇ ਮਿੱਤਰ ਦੇ ਇਕ ਉਦਯੋਗਿਕ ਪਲਾਂਟ ਦਾ ਉਦਘਾਟਨ ਕਰਨ ਲਈ ਪਟਿਆਲਾ ਪਹੁੰਚੇ। ਭਾਰਤ ਦੀ ਨਾਮੀ ਕੰਪਨੀ ਜੀ.

ਜੀ. ਐਸ. ਏ. ਇੰਡਸਟਰੀਜ਼ ਵਿਖੇ ਪਹੁੰਚਣ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਵਾਗਤ ਕਰਦੇ ਹੋਏ ਜਤਿੰਦਰਪਾਲ ਸਿੰਘ ਸੈਣੀ। ਅਜੀਤ ਤਸਵੀਰ 25-09-2026
ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਦਰਿਆਦਿਲ ਅੰਦਾਜ਼ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉਹ ਆਪਣੇ ਪੁਰਾਣੇ ਮਿੱਤਰ ਦੇ ਇਕ ਉਦਯੋਗਿਕ ਪਲਾਂਟ ਦਾ ਉਦਘਾਟਨ ਕਰਨ ਲਈ ਪਟਿਆਲਾ ਪਹੁੰਚੇ। ਭਾਰਤ ਦੀ ਨਾਮੀ ਕੰਪਨੀ ਜੀ. ਐਸ. ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਐਮ. ਡੀ. ਜਤਿੰਦਰ ਪਾਲ ਸਿੰਘ ਸੈਣੀ ਜੋ ਹਰਿਆਣੇ ਦੇ ਜੰਮਪਲ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪੁਰਾਣੇ ਮਿੱਤਰ ਹਨ। ਨਿੱਜੀ ਉਦਘਾਟਨੀ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਅਸ਼ੀਰਵਾਦ ਦੇਣ ਪਹੁੰਚੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਮਾਗਮ ਵਿਚ ਪਹੁੰਚਣ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਬੁੱਕਾਂ ਭੇਟ ਕਰਕੇ ਸਵਾਗਤ ਕੀਤਾ ਗਿਆ। ਉਨ੍ਹਾਂ ਤੋਂ ਅਸ਼ੀਰਵਾਦ ਲੈਣ ਉਪਰੰਤ ਮੁੱਖ ਮੰਤਰੀ ਸੈਣੀ ਨੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਹੁਨਰ ਵਿਕਾਸ, ਤਕਨਾਲੋਜੀ ਤੇ ਵਪਾਰ ਦੇ ਖੇਤਰਾਂ ਵਿਚ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਸਾਂਝੇ ਯਤਨਾਂ ਨਾਲ ਇਹ ਖੇਤਰ ਨਿਰਮਾਣ, ਨਵੀਨਤਾ ਤੇ ਰੁਜ਼ਗਾਰ ਦਾ ਵੱਡਾ ਕੇਂਦਰ ਬਣ ਸਕਦਾ ਹੈ। ਸੈਣੀ ਨੇ ਕਿਹਾ ਕਿ ਮੇਰੇ ਬਹੁਤ ਹੀ ਨਜ਼ਦੀਕੀ ਮਿੱਤਰ ਜਤਿੰਦਰਪਾਲ ਸਿੰਘ ਸੈਣੀ ਦੀ ਮਿਹਨਤ ਸਦਕਾ ਜੀ. ਐੱਸ. ਏ. ਇੰਡਸਟਰੀਜ਼ ਪੰਜਾਬ ਤੋਂ ਸ਼ੁਰੂ ਹੋ ਕੇ ਵਿਸ਼ਵ ਪੱਧਰ ਦੇ ਬਾਜ਼ਾਰਾਂ ਤੱਕ ਪਹੁੰਚਣ ਦਾ ਸਫ਼ਰ ਭਾਰਤੀ ਉੱਦਮਸ਼ੀਲਤਾ, ਤਕਨਾਲੋਜੀ ਤੇ ਮਿਹਨਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗ ਰੁਜ਼ਗਾਰ ਪੈਦਾ ਕਰਨ, ਕਿਸਾਨਾਂ ਨੂੰ ਸਸ਼ਕਤ ਕਰਨ ਅਤੇ ਭਾਰਤ ਨੂੰ ਵਿਸ਼ਵ ਪੱਧਰੀ ਨਿਰਮਾਣ ਕੇਂਦਰ ਬਣਾਉਣ ਵਿਚ ਯੋਗਦਾਨ ਪਾਉਂਦੇ ਹਨ। ‘ਮੇਕਿੰਗ ਇੰਡੀਆ ਸਟ੍ਰਾਂਗਰ ਥਰੂ ਮੈਨੂਫੈਕਚਰਿੰਗ’ ਵਿਸ਼ੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੈਕਟਰੀਆਂ ਵਿਚ ਉਤਪਾਦਨ ਵਧਾਉਣਾ, ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨਾ ਤੇ ਭਾਰਤੀ ਉਤਪਾਦਾਂ ਨੂੰ ਵਿਸ਼ਵ ਬਾਜ਼ਾਰ ਵਿਚ ਭਰੋਸੇਯੋਗ ਬਣਾਉਣਾ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਤੇ ‘ਆਤਮਨਿਰਭਰ ਭਾਰਤ’ ਦਾ ਮਕਸਦ ਦੇਸ਼ ਦੀਆਂ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ। ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕੇ ਦੇਣ, ਉਦਯੋਗਾਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਤੇ ਭਾਰਤ ਵਿਚ ਬਣੇ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਾਉਣ ਦੀ ਲੋੜ ਹੈ। ਪੰਜਾਬ ਤੇ ਹਰਿਆਣਾ ਦੇ ਆਪਸੀ ਸੰਬੰਧਾਂ ਦਾ ਜ਼ਿਕਰ ਕਰਦਿਆਂ ਸੈਣੀ ਨੇ ਕਿਹਾ ਕਿ ਦੋਵੇਂ ਸੂਬਿਆਂ ਦੀ ਖੇਤੀਬਾੜੀ, ਸੱਭਿਆਚਾਰ, ਪਰਿਵਾਰਕ ਸੰਬੰਧ ਤੇ ਮਿਹਨਤ ਦੀਆਂ ਪਰੰਪਰਾਵਾਂ ਆਪਸ ਵਿਚ ਡੂੰਘੀ ਤਰ੍ਹਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਦਯੋਗ ਦੇ ਵਿਕਾਸ ਨਾਲ ਹਰਿਆਣਾ ਤੇ ਹਰਿਆਣਾ ਵਿਚ ਉਦਯੋਗ ਦੇ ਵਿਸਥਾਰ ਨਾਲ ਪੰਜਾਬ ਦੇ ਕਾਰੋਬਾਰੀਆਂ ਤੇ ਨੌਜਵਾਨਾਂ ਲਈ ਵੀ ਮੌਕੇ ਪੈਦਾ ਹੁੰਦੇ ਹਨ। ਉਨ੍ਹਾਂ ਨਿਰਮਾਣ ਖੇਤਰ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਉੱਤਮਤਾ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਇਸ ਤਰ੍ਹਾਂ ਦੀਆਂ ਇੰਡਸਟਰੀਜ਼ ਨੂੰ ਹਮੇਸ਼ਾ ਆਪਣੇ ਖੇਤਰ ਵਿਚ ਬੜਾਵਾ ਦਿੰਦੀ ਰਹੇਗੀ। ਕੰਪਨੀ ਦੇ ਐਮ. ਡੀ. ਜਤਿੰਦਰਪਾਲ ਸਿੰਘ ਸੈਣੀ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਸਟਾਰਟਅਪ ਬਲੂਪ੍ਰਿੰਟ : ਆਈਡੀਆ ਤੋਂ ਇਨਵੈਸਟਮੈਂਟ ਤੱਕ ’ ਵਿਸ਼ੇ ’ ਤੇ ਕਰਵਾਇਆ ਵਿਸ਼ੇਸ਼ ਲੈਕਚਰ ਅਗਲੀ ਖ਼ਬਰ ਗੌਰਵ ਸੰਧੂ ਵਲੋਂ ਹਲਕਾ ਸਨੌਰ ’ਚ ‘ਕਰਜ਼ਾ ਮੁਕਤੀ ਅਭਿਆਨ’ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।