28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਏ. ਟੀ. ਐਮ. ਕਾਰਡ ਬਦਲ ਕੇ ਬਜ਼ੁਰਗ ਨਾਲ ਸਵਾ ਲੱਖ ਦੀ ਠੱਗੀ

ਸਮਾਣਾ, 27 ਸਤੰਬਰ (ਹਰਵਿੰਦਰ ਸਿੰਘ ਟੋਨੀ)- ਪਿੰਡ ਮਵੀ ਕਲਾਂ ਵਾਸੀ ਇਕ ਬਜ਼ੁਰਗ ਨਾਲ ਏ. ਟੀ.

ਪੀੜਤ ਬਜ਼ੁਰਗ ਧਰਮ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਵਿੰਦਰ ਟੋਨੀ 28-09-2026
ਸਮਾਣਾ, 27 ਸਤੰਬਰ (ਹਰਵਿੰਦਰ ਸਿੰਘ ਟੋਨੀ)- ਪਿੰਡ ਮਵੀ ਕਲਾਂ ਵਾਸੀ ਇਕ ਬਜ਼ੁਰਗ ਨਾਲ ਏ. ਟੀ. ਐਮ. ਕਾਰਡ ਬਦਲ ਕੇ ਕਰੀਬ ਸਵਾ ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਧਰਮ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਥਾਣਾ ਸਿਟੀ ਸਮਾਣਾ ਵਿਚ ਸ਼ਿਕਾਇਤ ਦੇ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਧਰਮ ਸਿੰਘ ਨੇ ਦੱਸਿਆ ਕਿ ਉਹ ਇਕ ਨਿੱਜੀ ਬੈਂਕ ਦੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਲਈ ਗਏ ਸਨ। ਏ.ਟੀ.ਐਮ. ਦੇ ਅੰਦਰ ਮੌਜੂਦ ਇਕ ਵਿਅਕਤੀ ਨੇ ਉਨ੍ਹਾਂ ਦੀ ਮਦਦ ਕਰਦਿਆਂ ਨਕਦੀ ਕਢਵਾ ਕੇ ਉਨ੍ਹਾਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਉਹ ਵਿਅਕਤੀ ਉਥੋਂ ਚਲਾ ਗਿਆ। ਇਸ ਦੌਰਾਨ ਏ.ਟੀ.ਐਮ. ਕੈਬਿਨ ਵਿਚ ਦੋ ਹੋਰ ਨੌਜਵਾਨ ਮੌਜੂਦ ਸਨ। ਦੋਸ਼ ਹੈ ਕਿ ਦੋਵਾਂ ਨੌਜਵਾਨਾਂ ਨੇ ਇਸੇ ਦੌਰਾਨ ਕਥਿਤ ਤੌਰ ’ਤੇ ਬਜ਼ੁਰਗ ਦਾ ਏ.ਟੀ.ਐਮ. ਕਾਰਡ ਬਦਲ ਲਿਆ ਗਿਆ ਅਤੇ ਪਾਸਵਰਡ ਦੀ ਜਾਣਕਾਰੀ ਵੀ ਹਾਸਲ ਕਰ ਲਈ ਗਈ। ਕੁਝ ਸਮੇਂ ਬਾਅਦ ਬਜ਼ੁਰਗ ਦੇ ਮੋਬਾਈਲ ’ਤੇ ਖ਼ਾਤੇ ਵਿਚੋਂ ਰੁਪਏ ਕਢਵਾਏ ਜਾਣ ਦੇ ਸੁਨੇਹੇ ਆਉਣ ਲੱਗੇ। ਪਰਿਵਾਰਕ ਮੈਂਬਰਾਂ ਨੇ ਬੈਂਕ ਤੋਂ ਖਾਤੇ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਖਾਤੇ ਵਿਚੋਂ ਕਰੀਬ ਸਵਾ ਲੱਖ ਰੁਪਏ ਕਢਵਾਏ ਜਾ ਚੁੱਕੇ ਸਨ। ਪੀੜਤ ਪਰਿਵਾਰ ਨੇ ਥਾਣਾ ਸਿਟੀ ਸਮਾਣਾ ਵਿਚ ਸ਼ਿਕਾਇਤ ਦੇ ਕੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲੇ ਵਿਚ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪਿਛਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ ਭਾਖੜਾ ਨਹਿਰ ’ਤੇ ਨਵੇਂ ਪੁਲ ਦੇ ਨਿਰਮਾਣ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਪੇਧਨ ’ਚ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।