03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਹਾਤਮਾ ਗਾਂਧੀ ਦੀ 157 ਵੀਂ ਜਨਮ ਵਰ੍ਹੇਗੰਢ ’ ਤੇ ਕਾਂਗਰਸ ਦਫ਼ਤਰ ’ ਚ ਕੀਤਾ ਯਾਦ

ਰਾਜਪੁਰਾ, 2 ਅਕਤੂਬਰ (ਜੀ. ਪੀ.

ਅਜੀਤ ਡੈਸਕ 03-10-2026
ਰਾਜਪੁਰਾ, 2 ਅਕਤੂਬਰ (ਜੀ.ਪੀ. ਸਿੰਘ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 157ਵੀਂ ਜਨਮ ਵਰ੍ਹੇਗੰਢ ਸਥਾਨਕ ਕਾਂਗਰਸ ਦੇ ਦਫ਼ਤਰ ਵਿਖੇ ਬਲਾਕ ਪ੍ਰਧਾਨ (ਸ਼ਹਿਰੀ) ਨਰਿੰਦਰ ਸ਼ਾਸ਼ਤਰੀ ਤੇ ਬਲਾਕ ਪ੍ਰਧਾਨ (ਦਿਹਾਤੀ) ਬਲਦੇਵ ਸਿੰਘ ਗੱਦੋਮਾਜਰਾ ਦੀ ਅਗਵਾਈ ਵਿਚ ਮਨਾਈ ਗਈ ਤੇ ਉਨ੍ਹਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਉਨ੍ਹਾਂ ਵਲੋਂ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਸਮੇਂ ਦਿੱਤੇ ਵੱਡੇ ਯੋਗਦਾਨ ਲਈ ਯਾਦ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ’ਚ ਮੌਜੂਦ ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਦੀ ਫ਼ੋਟੋ ਅੱਗੇ ਫੁੱਲ ਭੇਟ ਕੀਤੇ। ਇਸ ਮੌਕੇ ਨਰਿੰਦਰ ਸ਼ਾਸ਼ਤਰੀ ਅਤੇ ਬਲਦੇਵ ਸਿੰਘ ਗੱਦੋਮਾਜਰਾ ਨੇ ਕਿਹਾ ਕਿ ਦੇਸ਼ ਦੇ ਅਜ਼ਾਦੀ ਦੀ ਲੜਾਈ `ਚ ਮਹਾਤਮਾ ਗਾਂਧੀ ਦੇ ਦਿੱਤੇ ਯੋਗਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿਚ ਪੜ੍ਹਾਈ ਕਰਕੇ ਇਕ ਨੌਜਵਾਨ ਜਦੋਂ ਸਾਧੂ-ਮਹਾਤਮਾ ਵਾਲੇ ਭੇਸ ਵਿਚ ਅਜਾਦੀ ਘੁਲਾਟੀਆਂ ਨੂੰ ਸਹੀ ਸੇਧ ਦਿੰਦਾ ਰਿਹਾ ਤੇ ਇਸੇ ਕਾਰਨ ਹੀ ਇਕ ਬੈਰਿਸਟਰ ਨੂੰ ਲੋਕ ਮਹਾਤਮਾ ਗਾਂਧੀ ਕਹਿਣ ਲੱਗ ਪਏ। ਉਹਨਾਂ ਦੇ ਯਤਨਾ ਸਦਕਾ ਭਾਰਤ ਦੇਸ਼ ਅਜਾਦ ਹੋਇਆ ਤੇ ਅਸੀਂ ਲੋਕ ਅਜਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਮੌਕੇ ਮਲਕੀਤ ਸਿੰਘ ਉੱਪਲਹੇੜੀ, ਵਕੀਲ ਅਭਿਨਵ ਓਬਰਾਏ, ਸੁਰਿੰਦਰ ਸਿੰਘ ਰੌਮੀ, ਰਣਵੀਰ ਸਿੰਘ ਭੰਗੂ, ਸ਼ੁਭਮ ਠਾਕੁਰ, ਲਖਮੀਰ ਸਿੰਘ ਲੱਖਾ, ਧੀਰਜ ਕਾਲੜਾ, ਜਸਵੀਰ ਸਿੰਘ ਫੌਜੀ, ਸੰਨੀ ਇੰਸਾ, ਪੀ.ਏ. ਕਰਨੈਲ ਸਿੰਘ ਜੋਸ਼ਨ, ਸਾਹਿਲ ਕੁਮਾਰ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ ’ ਸਰਕਾਰ ਪੰਜਾਬ ਦਾ ਖ਼ਜ਼ਾਨਾ ਦੂਜੇ ਰਾਜਾਂ ਨੂੰ ਲੁਟਾ ਰਹੀ ਹੈ - ਰਛਪਾਲ ਸਿੰਘ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।