04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦੁਕਾਨ ’ਚੋਂ ਟਾਇਰ ਚੋਰੀ

ਸਮਾਣਾ, 3 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਬੀਤੀ ਦੇਰ ਰਾਤ ਸਮਾਣਾ-ਘੱਗਾ ਸੜਕ ਤੇ ਅਣਪਛਾਤੇ ਚੋਰਾਂ ਵਲੋਂ ਹਰਵਿੰਦਰ ਸਿੰਘ ਲਾਡੀ ਨਾਮੀ ਵਿਅਕਤੀ ਦੀ ਦੁਕਾਨ ’ਚੋਂ ਟਾਇਰਾਂ ਨੂੰ ਪਾਈ ਸੰਗਲ ਤੇ ਜਿੰਦਰਾ ਤੋੜਦਿਆਂ ਹਜਾਰਾਂ ਰੁਪਏ ਦੇ ਟਾਇਰ ਚੋਰੀ ਕਰ ਲਏ ਗਏ। ਜਿਸ ਸੰਬੰਧੀ ਥਾਣਾ ਸ਼ਹਿਰੀ ਵਿਖੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

ਸਮਾਣਾ ਵਿਖੇ ਦੁਕਾਨ ਮਾਲਕ ਹਰਵਿੰਦਰ ਸਿੰਘ ਲਾਡੀ ਮਠਾੜੂ ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ ਹਰਵਿੰਦਰ ਸਿੰਘ ਟੋਨੀ 04-10-2026
ਸਮਾਣਾ, 3 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਬੀਤੀ ਦੇਰ ਰਾਤ ਸਮਾਣਾ-ਘੱਗਾ ਸੜਕ ਤੇ ਅਣਪਛਾਤੇ ਚੋਰਾਂ ਵਲੋਂ ਹਰਵਿੰਦਰ ਸਿੰਘ ਲਾਡੀ ਨਾਮੀ ਵਿਅਕਤੀ ਦੀ ਦੁਕਾਨ ’ਚੋਂ ਟਾਇਰਾਂ ਨੂੰ ਪਾਈ ਸੰਗਲ ਤੇ ਜਿੰਦਰਾ ਤੋੜਦਿਆਂ ਹਜਾਰਾਂ ਰੁਪਏ ਦੇ ਟਾਇਰ ਚੋਰੀ ਕਰ ਲਏ ਗਏ। ਜਿਸ ਸੰਬੰਧੀ ਥਾਣਾ ਸ਼ਹਿਰੀ ਵਿਖੇ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਦੁਕਾਨ ਮਾਲਕ ਲਾਡੀ ਮਠਾੜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਅਣਪਛਾਤੇ ਚੋਰਾਂ ਵਲੋਂ ਉਸ ਦੀ ਦੁਕਾਨ ’ਚੋਂ ਟਰੱਕਾਂ ਦੇ ਤਿੰਨ ਪੁਰਾਣੇ ਟਾਇਰ ਜਿਨ੍ਹਾਂ ਚੋਂ ਇਕ ਟਾਇਰ ਲੋਹੇ ਦੇ ਰਿੰਮ ਸਮੇਤ ਸੀ ਚੋਰੀ ਕਰ ਲਿਆ ਗਿਆ। ਉਸ ਨੇ ਦੱਸਿਆ ਕਿ ਸਵੇਰ ਹੋਣ ’ਤੇ ਜਦੋਂ ਉਹ ਦੁਕਾਨ ਤੇ ਆਇਆ ਤਾਂ ਟਾਇਰਾਂ ਨੂੰ ਪਾਇਆ ਸੰਗਲ ਤੇ ਜਿੰਦਰਾ ਟੁੱਟਿਆ ਹੋਇਆ ਸੀ। ਉਸ ਵਲੋਂ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਦੁਕਾਨ ’ਚੋਂ ਕਰੀਬ 20 ਹਜਾਰ ਰੁਪਏ ਦੀ ਕੀਮਤ ਦੇ ਟਾਇਰ ਚੋਰੀ ਕਰ ਲਏ ਗਏ ਹਨ। ਥਾਣੇਦਾਰ ਧਰਮਿੰਦਰ ਸਿੰਘ ਤੇ ਸੋਮਨਾਥ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੇੜਲੇ ਸੀਸੀਟੀਵੀ ਦੀ ਜਾਂਚ ਕਰਦਿਆਂ ਜਲਦੀ ਹੀ ਚੋਰਾਂ ਦੀ ਪੈੜ ਨੱਪਦਿਆਂ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨਾਜ ਮੰਡੀ ਨਾਭਾ ’ਚ ਕਿਸਾਨਾਂ ਨਾਲ ਕੀਤੀ ਗੱਲਬਾਤ ਅਗਲੀ ਖ਼ਬਰ 70ਵੀਆਂ ਸਕੂਲ ਖੇਡਾਂ ਵਿੱਚ ਡਾ. ਬੀ.ਐੱਸ. ਸੰਧੂ ਸਕੂਲ ਨੇ ਅਥਲੈਟਿਕਸ ਵਿੱਚ ਜਿੱਤੇ 15 ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।