ਮਾਤਾ ਗੁਜਰੀ ਸਕੂਲ ਵਿਖੇ ਦੋ ਦਿਨਾਂ ਸਹੋਦਿਆ ਵਾਲੀਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ - ਭੁਪਿੰਦਰ ਸਿੰਘ
ਦੇਵੀਗੜ੍ਹ, 10 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਵਿਖੇ ‘ਸਹੋਦਿਆ ਸਕੂਲਜ਼ ਕੰਪਲੈਕਸ’ ਦੇ ਅਧੀਨ ਨਿਰਦੇਸ਼ਕ ਭੁਪਿੰਦਰ ਦੀ ਅਗਵਾਈ ਹੇਠ ਕਰਵਾਏ ਗਏ ਦੋ-ਦਿਨਾਂ ਵਾਲੀਬਾਲ ਟੂਰਨਾਮੈਂਟ ਖਿਡਾਰੀਆਂ ਦੀ ਸ਼ਾਨਦਾਰ ਖੇਡ ਅਤੇ ਭਾਰੀ ਉਤਸ਼ਾਹ ਦੇ ਨਾਲ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਅੰਡਰ-14 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦੀਆਂ ਸ਼੍ਰੇਣੀਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਵ
ਵਾਲੀਵਾਲ ਟੂਰਨਾਮੈਟ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਨਿਰਦੇਸ਼ਕ ਭੁਪਿੰਦਰ ਸਿੰਘ ਨਾਲ ਹਨ ਪ੍ਰਿੰਸੀਪਲ ਪੂਨਮ ਧੀਮਾਨ ਅਤੇ ਸ਼ੁਭਕਰਮਨ ਸਿੰਘ। ਤਸਵੀਰ : ਮੌਜੀ ਦੇਵੀਗੜ੍ਹ
11-10-2026
ਦੇਵੀਗੜ੍ਹ, 10 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਵਿਖੇ ‘ਸਹੋਦਿਆ ਸਕੂਲਜ਼ ਕੰਪਲੈਕਸ’ ਦੇ ਅਧੀਨ ਨਿਰਦੇਸ਼ਕ ਭੁਪਿੰਦਰ ਦੀ ਅਗਵਾਈ ਹੇਠ ਕਰਵਾਏ ਗਏ ਦੋ-ਦਿਨਾਂ ਵਾਲੀਬਾਲ ਟੂਰਨਾਮੈਂਟ ਖਿਡਾਰੀਆਂ ਦੀ ਸ਼ਾਨਦਾਰ ਖੇਡ ਅਤੇ ਭਾਰੀ ਉਤਸ਼ਾਹ ਦੇ ਨਾਲ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਅੰਡਰ-14 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦੀਆਂ ਸ਼੍ਰੇਣੀਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ। ਖੇਡ ਮੈਦਾਨ ਵਿਚ ਖਿਡਾਰੀਆਂ ਦੇ ਜਜ਼ਬੇ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਸਭ ਦਾ ਮਨ ਮੋਹ ਲਿਆ।ਦੋ ਦਿਨਾਂ ਤੱਕ ਚੱਲੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਵੱਖ-ਵੱਖ ਸ਼੍ਰੇਣੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਅੰਡਰ 19 ਵਰਗ ਲੜਕੀਆਂ ਵਿਚੋਂ ਪਹਿਲਾ ਸਥਾਨ ਕਲਗੀਧਰ ਨੈਸ਼ਨਲ ਸਕੂਲ, ਦੂਜਾ ਸਥਾਨ ਸਪਾਰਕਲਿੰਗ ਕਿਡਜ਼ ਸਕੂਲ ਪਾਤੜਾਂ ਅਤੇ ਤੀਜਾ ਸਥਾਨ ਸਟੀਲਮੈਨਜ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 19 ਵਰਗ ਲੜਕਿਆਂ ਵਿਚੋ ਪਹਿਲਾ ਸਥਾਨ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ, ਦੂਜਾ ਸਥਾਨ ਹੀਲਿਕਸ ਆਕਸਫੋਰਡ ਸਮਾਰਟ ਸਕੂਲ ਅਤੇ ਤੀਜਾ ਸਥਾਨ ਪ੍ਰੀਮੀਅਰ ਪਬਲਿਕ ਦੇ ਖਿਡਾਰੀਆਂ ਨੇ ਜਿਤਿੱਆ। ਇਸੇ ਤਰ੍ਹਾਂ ਅੰਡਰ 14 ਵਰਗ ਲੜਕੀਆਂ ਵਿਚੋਂ ਪਹਿਲਾ ਸਥਾਨ ਕਲਗੀਧਰ ਨੈਸ਼ਨਲ ਸਕੂਲ, ਦੂਜਾ ਸਥਾਨ ਸਟੀਲਮੈਨਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਤੀਜਾ ਸਥਾਨ ਹੀਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਨੇ ਜਿਤਿਆ। ਅੰਡਰ 14 ਵਰਗ ਲੜਕਿਆਂ ਵਿਚੋਂ ਪਹਿਲਾ ਸਥਾਨ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੂਜਾ ਸਥਾਨ ਕਲਗੀਧਰ ਨੈਸ਼ਨਲ ਸਕੂਲ, ਤੀਜਾ ਸਥਾਨ ਸਟੀਲਮੈਨਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਚੌਥਾ ਸਥਾਨ ਪ੍ਰੀਮੀਅਰ ਪਬਲਿਕ ਸਕੂਲ ਨੇ ਹਾਸਲ ਕੀਤਾ। ਸਮਾਪਤੀ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਤਗਮੇ ਵੰਡਦਿਆਂ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿਖੇਡਾਂ ਸਾਡੇ ਜੀਵਨ ਦਾ ਇਕ ਅਨਿਖੜਵਾਂ ਅੰਗ ਹਨ। ਜੋ ਨਾ ਕੇਵਲ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ ਸਗੋਂ ਸਾਡੇ ਵਿਚ ਅਨੁਸ਼ਾਸਨ, ਟੀਮ ਭਾਵਨਾ, ਅਤੇ ਮੁਕਾਬਲੇ ਦੀ ਸੱਚੀ ਭਾਵਨਾ ਵੀ ਪੈਦਾ ਕਰਦੀਆਂ ਹਨ। ਅੰਤ ਵਿਚ ਮਾਤਾ ਗੁਜਰੀ ਸਕੂਲ ਦੀ ਪ੍ਰਿੰਸੀਪਲ ਪੂਨਮ ਧੀਮਾਨ ਵਲੋਂ ਬਾਹਰੋਂ ਆਈਆਂ ਸਾਰੀਆਂ ਟੀਮਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਨੇ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਇਕ ਨਵੀਂ ਉਚਾਈ ਦਿੱਤੀ ਹੈ। ਇਸ ਮੌਕੇ ਸ਼ੁਭਕਰਮਨ ਸਿੰਘ, ਕੋਚ ਅਰਸ਼ਦੀਪ ਸਿੰਘ, ਹਿਮਾਂਸ਼ੂ, ਕੇਸ਼ਵਕਾਂਤ, ਹਰਦੀਪ ਕੁਮਾਰ, ਜੀਵਨ ਸ਼ਰਮਾ, ਸ਼ਰਨਜੀਤ ਕੌਰ, ਸਪਨਾ ਸ਼ਰਮਾ, ਗੁਰਸਿਮਰਨ ਕੌਰ, ਪ੍ਰਿਅੰਕਾ, ਅਮਨਦੀਪ ਹਾਜਰ ਸਨ।