12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਨਵ ਸੇਵਾ ਸਦਨ ਨੇ ਲਗਾਇਆ ਮੁਫ਼ਤ ਨਿਊਰੋ ਕੈਂਪ

ਪਟਿਆਲਾ, 11 ਅਕਤੂਬਰ (ਮਨਜੀਤ ਸਿੰਘ ਖਰੌੜ)-ਮਾਨਵ ਸੇਵਾ ਸਦਨ ਨੇ ਮੁਫ਼ਤ ਨਿਊਰੋ ਕੈਂਪ ਲਗਾਇਆ ਗਿਆ, ਜਿਸ ਦੌਰਾਨ 200 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਹ ਕੈਂਪ ਸ੍ਰੀ ਗੁਰੂ ਸਿੰਘ ਸਭਾ ਖਾਲਸਾ ਮਾਡਲ ਹਾਈ ਸਕੂਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਲਗਾਇਆ।

ਅਜੀਤ ਡੈਸਕ 12-10-2026
ਪਟਿਆਲਾ, 11 ਅਕਤੂਬਰ (ਮਨਜੀਤ ਸਿੰਘ ਖਰੌੜ)-ਮਾਨਵ ਸੇਵਾ ਸਦਨ ਨੇ ਮੁਫ਼ਤ ਨਿਊਰੋ ਕੈਂਪ ਲਗਾਇਆ ਗਿਆ, ਜਿਸ ਦੌਰਾਨ 200 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਹ ਕੈਂਪ ਸ੍ਰੀ ਗੁਰੂ ਸਿੰਘ ਸਭਾ ਖਾਲਸਾ ਮਾਡਲ ਹਾਈ ਸਕੂਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਲਗਾਇਆ। ਕੈਂਪ ਦਾ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਕੀਤਾ ਗਿਆ। ਕੈਂਪ ਦੌਰਾਨ ਡੀ. ਐੱਮ. ਸੀ. ਲੁਧਿਆਣਾ ਦੇ ਮਾਹਿਰ ਡਾ. ਸੌਰਵ ਮਿੱਤਲ ਨਿਊਰੋਸਰਜਨ ਤੇ ਡਾ. ਇਕਬਾਲ ਸਿੰਘ ਨਿਊਰੋ ਫਿਜ਼ੀਸ਼ੀਅਨ ਨੇ ਆਪਣੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੌਕੇ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ, ਮੁਫ਼ਤ ਦਵਾਈਆਂ ਤੇ ਮੁਫ਼ਤ ਖ਼ੂਨ ਟੈੱਸਟ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਸਮਾਗਮ ਦੌਰਾਨ ਮਾਨਵ ਸੇਵਾ ਸਦਨ ਦੇ ਅਹੁਦੇਦਾਰ ਤੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ, ਜਿਨ੍ਹਾਂ ਵਿਚ ਪ੍ਰਧਾਨ ਪ੍ਰਦੀਪ ਮੋਂਗਾ, ਜਨਰਲ ਸਕੱਤਰ ਧਰਮਪਾਲ ਸਿੰਘ, ਵਿੱਤ ਸਕੱਤਰ ਜਗਦੀਸ਼ ਵਰਮਾ, ਸਲਾਹਕਾਰ ਰਾਮ ਤੀਰਥ ਵਰਮਾ, ਟਰੱਸਟੀ ਸੁਰੇਸ਼ ਕੁਮਾਰ ਅਰੋੜਾ, ਟਰੱਸਟੀ ਰਜਿੰਦਰ ਗੁਪਤਾ ਅਤੇ ਟਰੱਸਟੀ ਜੁਝਾਰ ਸਿੰਘ ਮਾਨ ਸ਼ਾਮਿਲ ਸਨ। ਮਾਨਵ ਸੇਵਾ ਸਦਨ ਵਲੋਂ ਸਮਾਜ ਦੇ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਜਿਹੇ ਲੋਕ-ਭਲਾਈ ਦੇ ਉਪਰਾਲੇ ਕੀਤੇ ਜਾਂਦੇ ਹਨ।
ਪਿਛਲੀ ਖ਼ਬਰ ਅਕਾਲੀ ਦਲ ਲਿਆਉ-ਪੰਜਾਬ ਬਚਾਓ ਮੁਹਿੰਮ ਅਧੀਨ ਤਸੌਲੀ ਵਿਖੇ ਘਰੋ-ਘਰੀਂ ਭਰੇ ਫਾਰਮ ਅਗਲੀ ਖ਼ਬਰ ਅਗਰਵਾਲ ਸਭਾ ਨਾਭਾ ਵਲੋਂ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ ਮਹਾਰਾਜਾ ਅਗਰਸੈਨ ਜੈਅੰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।