ਸਰਪੰਚ ਨੂੰ ਪੰਚਾਂ ਤੋਂ ਸਹਿਯੋਗ ਨਾ ਮਿਲਣ ਕਾਰਨ ਭੱਟੀਆਂ ਪਿੰਡ ਵਿਕਾਸ ਪੱਖੋਂ ਪੱਛੜਿਆ ਸਰਪੰਚ ਦਾ ਕੋਰਮ ਪੂਰਾ ਨਹੀਂ ਰਿਹਾ- ਬੀ. ਡੀ. ਪੀ. ਓ. ਸੰਦੀਪ ਸਿੰਘ
ਭੁੱਨਰਹੇੜੀ, 12 ਅਕਤੂਬਰ (ਧਨਵੰਤ ਸਿੰਘ)- ਹਲਕਾ ਸਨੌਰ ਅਧੀਨ ਪੈਂਦੇ ਪਿੰਡ ਭੱਟੀਆਂ ਵਿਕਾਸ ਕਾਰਜ ਪ੍ਰਭਾਵਿਤ ਹੋਣ ਕਾਰਨ ਗ਼ਰੀਬ ਪਰਿਵਾਰਾਂ ਨੂੰ ਰੁਜ਼ਗਾਰ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਮਨਰੇਗਾ ਤਹਿਤ ਮਿਲਣ ਵਾਲੇ ਕੰਮਾਂ ਤੋਂ ਇਲਾਵਾ ਪਿੰਡ ਵਿਚ ਹੋਰ ਵਿਕਾਸ ਕਾਰਜ ਨਾ ਚੱਲਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ।
ਅਜੀਤ ਡੈਸਕ
13-10-2026