15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਚੀਫ਼ ਇੰਜੀ. ਮਿੱਤਲ ਦੀ ਬਦਲੀ ਤੱਕ ਸੰਘਰਸ਼ ਜਾਰੀ ਰੱਖਣਗੇ ਬਿਜਲੀ ਅਧਿਕਾਰੀ

ਪਟਿਆਲਾ, 14 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੀ ਅਗਵਾਈ ਹੇਠ ਪਟਿਆਲਾ ਵਿਖੇ ਦੱਖਣੀ ਜ਼ੋਨ ਦੇ ਬਿਜਲੀ ਅਧਿਕਾਰੀਆਂ ਦੀ ਹੋਈ ਮੀਟਿੰਗ ਵਿਚ ਚੀਫ਼ ਇੰਜੀਨੀਅਰ/ਸਾਊਥ ਜ਼ੋਨ ਇੰਜ. ਰਤਨ ਕੁਮਾਰ ਮਿੱਤਲ ਦੀ ਬਦਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ।

ਅਜੀਤ ਡੈਸਕ 15-10-2026
ਪਟਿਆਲਾ, 14 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪ੍ਰੋਗਰੈਸਿਵ ਅਲਾਇੰਸ ਆਫ਼ ਪਾਵਰ ਆਫ਼ੀਸਰਜ਼ ਦੀ ਅਗਵਾਈ ਹੇਠ ਪਟਿਆਲਾ ਵਿਖੇ ਦੱਖਣੀ ਜ਼ੋਨ ਦੇ ਬਿਜਲੀ ਅਧਿਕਾਰੀਆਂ ਦੀ ਹੋਈ ਮੀਟਿੰਗ ਵਿਚ ਚੀਫ਼ ਇੰਜੀਨੀਅਰ/ਸਾਊਥ ਜ਼ੋਨ ਇੰਜ. ਰਤਨ ਕੁਮਾਰ ਮਿੱਤਲ ਦੀ ਬਦਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। ਮੀਟਿੰਗ ਦੌਰਾਨ ਅਧਿਕਾਰੀਆਂ ਨੇ 14 ਅਕਤੂਬਰ ਨੂੰ ਸੱਦੀਆਂ ਗਈਆਂ ਵੀਡੀਓ ਕਾਨਫ਼ਰੰਸਾਂ ਦਾ ਪੂਰਨ ਬਾਈਕਾਟ ਕਰਨ ਦਾ ਫ਼ੈਸਲਾ ਵੀ ਕੀਤਾ। ਅਲਾਇੰਸ ਦੇ ਆਗੂਆਂ ਨੇ ਕਿਹਾ ਕਿ ਦੱਖਣੀ ਜ਼ੋਨ ਵਿਚ ਸੁਖਾਵਾਂ, ਸਨਮਾਨਜਨਕ ਅਤੇ ਸੁਚਾਰੂ ਕੰਮਕਾਜੀ ਮਾਹੌਲ ਬਹਾਲ ਕਰਨ ਲਈ ਇੰਜ. ਰਤਨ ਕੁਮਾਰ ਮਿੱਤਲ ਦੀ ਬਦਲੀ ਜ਼ਰੂਰੀ ਹੈ। ਮੀਟਿੰਗ ਵਿਚ ਮੌਜੂਦਾ ਪ੍ਰਸ਼ਾਸਕੀ ਸਥਿਤੀ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਚੀਫ਼ ਇੰਜੀਨੀਅਰ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਮਾਮਲਾ ਪੀ.ਐੱਸ . ਪੀ.ਸੀ.ਐੱਲ. ਦੇ ਮੈਨੇਜਮੈਂਟ ਨਾਲ ਹੋਣ ਵਾਲੀ ਅਗਲੀ ਮੀਟਿੰਗ ਵਿਚ ਉਠਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਅਲਾਇੰਸ ਨੇ ਬਿਜਲੀ ਨਿਗਮ ਦੇ ਸੀ.ਐੱਮ.ਡੀ. ਦੀ ਅਗਵਾਈ ਵਿਚ ਭਰੋਸਾ ਪ੍ਰਗਟਾਉਂਦਿਆਂ ਸਮੂਹਿਕ ਛੁੱਟੀ ’ਤੇ ਜਾਣ ਦਾ ਫ਼ੈਸਲਾ ਫ਼ਿਲਹਾਲ ਮੁਲਤਵੀ ਕਰ ਦਿੱਤਾ ਹੈ। ਜਿਸਦੇ ਆਧਾਰ ’ਤੇ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਹਫ਼ਤੇ ਸੀ.ਐੱਮ.ਡੀ. ਨਾਲ ਹੋਣ ਵਾਲੀ ਏਜੰਡਾ ਮੀਟਿੰਗ ਦੇ ਨਤੀਜਿਆਂ ਤੋਂ ਬਾਅਦ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਫ਼ੈਸਲੇ ਵਿਚ ਦੱਖਣੀ ਜ਼ੋਨ ਦੇ ਅਧਿਕਾਰੀਆਂ ਦੇ ਨਾਲ-ਨਾਲ ਅਲਾਇੰਸ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਭੂਮਿਕਾ ਵੀ ਅਹਿਮ ਹੋਵੇਗੀ। ਅਲਾਇੰਸ ਵਲੋਂ ਬਿਜਲੀ ਨਿਗਮ ਦੇ ਸੀ.ਐੱਮ.ਡੀ. ਨੂੰ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਦੀ ਅਪੀਲ ਕਰਦਿਆਂ ਇੰਜ. ਰਤਨ ਕੁਮਾਰ ਮਿੱਤਲ ਦੀ ਬਦਲੀ ਦੇ ਹੁਕਮ ਜਲਦ ਜਾਰੀ ਕਰਨ ਦੀ ਮੰਗ ਕੀਤੀ, ਤਾਂ ਜੋ ਦੱਖਣੀ ਜ਼ੋਨ ਵਿਚ ਸ਼ਾਂਤੀਪੂਰਨ ਅਤੇ ਸੁਖਾਵਾਂ ਕੰਮਕਾਜੀ ਮਾਹੌਲ ਬਹਾਲ ਹੋ ਸਕੇ।
ਪਿਛਲੀ ਖ਼ਬਰ ਡਾ. ਸੀ. ਪੀ. ਕੰਬੋਜ ਦਾ ਕੀਤਾ ਸਨਮਾਨ ਅਗਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਜਾਵੇ- ਹਰਿੰਦਰਪਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।