22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮਰਨ ਵਰਤ ’ਤੇ ਬੈਠੇ ਮ੍ਰਿਤਕ ਆਸ਼ਰਿਤਾਂ ਦੇ ਪਰਿਵਾਰਾਂ ਦੀ ਨਹੀਂ ਹੋਈ ਕੋਈ ਸੁਣਵਾਈ

ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) -ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ 12 ਅਕਤੂਬਰ ਤੋਂ ਤਰਸ ਆਧਾਰ ਨੌਕਰੀ ਵਾਲਿਆਂ ਦੇ ਚੱਲ ਰਹੇ ਧਰਨੇ ਦੇ ਕੁਝ ਸਾਥੀਆਂ ਨੂੰ ਬਿਜਲੀ ਨਿਗਮ ਦੀ ਛੱਤ ’ਤੇ ਬੈਠਿਆਂ 9 ਦਿਨ ਤੇ ਮਰਨ ਵਰਤ ’ਤੇ ਬੈਠੇ ਸਾਥੀਆਂ ਨੂੰ 6 ਦਿਨ ਬੀਤੇ ਗਏ ਹਨ, ਪਰ ਹਾਲੇ ਤੱਕ ਮੈਨੇਜਮੈਂਟ ਵਲੋਂ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਦੱਸਣਯੋਗ ਹੈ ਕਿ 16 ਅਕਤੂਬਰ ਤੋਂ ਮਰਨ ਵਰਤ ’ਤੇ ਬੈਠੇ ਨਾਜਮ ਸਿੰਘ ਤੇ ਰਜਿੰਦਰ ਕੁਮਾਰ ਦੀ ਹਾਲਤ ਵਿਗੜਨ ਤੋਂ ਬਾਅਦ ਅੱਜ ਇਕ ਨਿੱਜੀ ਆਗੂ ਵਲੋਂ ਡਾਕਟਰੀ ਸਹੂਲਤ ਦਾ ਮੌਕੇ ‘ਤੇ ਪ੍ਰਬੰਧ ਕੀਤਾ ਅਤੇ ਜਿਸ ਤੋਂ ਬਾਅਦ ਸਿਵਲ ਸਰਜਨ ਦਫਤਰ ਵਲੋਂ ਡਾਕਟਰੀ ਸਹੂਲਤ ਮੁਹੱਇਆ ਕਰਵਾਈ ਗਈ।

ਅਜੀਤ ਡੈਸਕ 22-10-2026
ਪਟਿਆਲਾ, 21 ਅਕਤੂਬਰ (ਧਰਮਿੰਦਰ ਸਿੰਘ ਸਿੱਧੂ) -ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ 12 ਅਕਤੂਬਰ ਤੋਂ ਤਰਸ ਆਧਾਰ ਨੌਕਰੀ ਵਾਲਿਆਂ ਦੇ ਚੱਲ ਰਹੇ ਧਰਨੇ ਦੇ ਕੁਝ ਸਾਥੀਆਂ ਨੂੰ ਬਿਜਲੀ ਨਿਗਮ ਦੀ ਛੱਤ ’ਤੇ ਬੈਠਿਆਂ 9 ਦਿਨ ਤੇ ਮਰਨ ਵਰਤ ’ਤੇ ਬੈਠੇ ਸਾਥੀਆਂ ਨੂੰ 6 ਦਿਨ ਬੀਤੇ ਗਏ ਹਨ, ਪਰ ਹਾਲੇ ਤੱਕ ਮੈਨੇਜਮੈਂਟ ਵਲੋਂ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਦੱਸਣਯੋਗ ਹੈ ਕਿ 16 ਅਕਤੂਬਰ ਤੋਂ ਮਰਨ ਵਰਤ ’ਤੇ ਬੈਠੇ ਨਾਜਮ ਸਿੰਘ ਤੇ ਰਜਿੰਦਰ ਕੁਮਾਰ ਦੀ ਹਾਲਤ ਵਿਗੜਨ ਤੋਂ ਬਾਅਦ ਅੱਜ ਇਕ ਨਿੱਜੀ ਆਗੂ ਵਲੋਂ ਡਾਕਟਰੀ ਸਹੂਲਤ ਦਾ ਮੌਕੇ ‘ਤੇ ਪ੍ਰਬੰਧ ਕੀਤਾ ਅਤੇ ਜਿਸ ਤੋਂ ਬਾਅਦ ਸਿਵਲ ਸਰਜਨ ਦਫਤਰ ਵਲੋਂ ਡਾਕਟਰੀ ਸਹੂਲਤ ਮੁਹੱਇਆ ਕਰਵਾਈ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਮੰਗਾਂ ਸੰਬੰਧੀ ਕੋਈ ਵੀ ਸਾਰਥਿਕ ਹੱਲ ਨਾ ਕੱਢਣਾ ਜਿਥੇ ਧਰਨਾਕਾਰੀਆਂ ਪ੍ਰਤੀ ਅਣਦੇਖੀ ਦਾ ਸਬੂਤ ਹੈ ਉਥੇ ਹੀ ਉਹ ਵੀ ਬਿਨਾਂ ਮੰਗਾਂ ਮਨਾਏ ਟਸ ਤੋਂ ਮਸ ਨਹੀਂ ਹੋਣਗੇ। ਇਸ ਮੌਕੇ ਮਾਸਟਰ ਚਰਨਜੀਤ ਸਿੰਘ ਦਿਉਣ, ਹਰਪ੍ਰੀਤ ਕੌਰ, ਸਿਵਨਾਥ ਸਿੰਘ, ਪ੍ਰਵੇਸ ਕੁਮਾਰ, ਗੁਰਤੇਜ ਸਿੰਘ, ਸੈਬਰ ਸਿੰਘ, ਜਸਪ੍ਰੀਤ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਹਰਵਿੰਦਰ ਪਾਲ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਵਿਚ ਧਰਨਾਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਦਸਹਿਰਾ ਸਾਨੂੰ ਦੂਜਿਆਂ ਦੀਆਂ ਬੁਰਾਈਆਂ ਦੇਖਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਪ੍ਰੇਰਨਾ ਦਿੰਦਾ ਹੈ- ਸੰਜੀਵ ਸ਼ਰਮਾ... ਅਗਲੀ ਖ਼ਬਰ ਅਕਾਲ ਅਕੈਡਮੀ ਸਿਓਣਾ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।