23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ’ਚ ਲਾਵਾਰਸ ਕੁੱਤਿਆਂ ਦਾ ਦਬਦਬਾ, ਸ਼ਹਿਰ ਵਾਸੀ ਭੈਅਭੀਤ

ਰਾਜਪੁਰਾ, 22 ਅਕਤੂਬਰ (ਰਣਜੀਤ ਸਿੰਘ)- ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਸ਼ਹਿਰ ਵਿਚ ਲਵਾਰਸ ਕੁੱਤਿਆਂ ਦਾ ਪੂਰਾ ਦਬਦਬਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਖਰ ਕਾਰ ਪ੍ਰਸ਼ਾਸ਼ਨ ਕਦੋਂ ਕਰੇਗਾ ਯੁੱਧ ਲਵਾਰਸ ਕੁੱਤਿਆਂ ਦੇ ਵਿਰੁੱਧ।

ਅਜੀਤ ਡੈਸਕ 23-10-2026
ਰਾਜਪੁਰਾ, 22 ਅਕਤੂਬਰ (ਰਣਜੀਤ ਸਿੰਘ)- ਪੰਜਾਬ ਦੇ ਪ੍ਰਵੇਸ਼ ਦੁਆਰ ਰਾਜਪੁਰਾ ਸ਼ਹਿਰ ਵਿਚ ਲਵਾਰਸ ਕੁੱਤਿਆਂ ਦਾ ਪੂਰਾ ਦਬਦਬਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਖਰ ਕਾਰ ਪ੍ਰਸ਼ਾਸ਼ਨ ਕਦੋਂ ਕਰੇਗਾ ਯੁੱਧ ਲਵਾਰਸ ਕੁੱਤਿਆਂ ਦੇ ਵਿਰੁੱਧ। ਲਵਾਰਸ ਕੁੱਤਿਆਂ ਦੇ ਝੁੰਡਾਂ ਤੋਂ ਸ਼ਹਿਰ ਵਾਸੀਆਂ ਹਰ ਸਮੇ ਭੈਅ ਭੀਤ ਹੋਏ ਰਹਿੰਦੇ ਹਨ ਅਤੇ ਕੁੱਤੇ ਮਾਸੂਮ ਬੱਚਿਆਂ ਲਈ ਹਰ ਸਮੇ ਕਾਲ ਬਣ ਕੇ ਸੜਕਾਂ ਅਤੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ। ਲੋਕੀ ਆਪਣੇ ਹੀ ਸ਼ਹਿਰ ਵਿਚ ਅਸੁਰਿਖਿਅਤ ਮਹਿਸੂਸ ਕਰਦੇ ਹਨ ।ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਅੰਦਰੂਨੀ ਗਲੀਆਂ ਵਿਚ ਕੁੱਤਿਆਂ ਦਾ ਰਾਜ ਵਿਖਾਈ ਦੇ ਰਿਹਾ ਹੈ। ਹਰ ਰੋਜ਼ ਆਵਾਰਾ ਕੁੱਤੇ ਕਿਸੇ ਨਾ ਕਿਸੇ ਭੋਲੇ ਭਾਲੇ ਇਨਸਾਨ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਪਰ ਪ੍ਰ੍ਰਸ਼ਾਸ਼ਨ ਅੱਖਾਂ ਤੇ ਪੱਟੀ ਬੰਨੀ ਤਮਾਸ਼ਬੀਨ ਬਣਿਆ ਬੈਠਾ ਹੈ। ਜਾਣਕਾਰੀ ਮੁਤਾਬਕ ਰਾਜਪੁਰਾ ਸ਼ਹਿਰ ਪੰਜਾਬ ਦਾ ਪ੍ਰਵੇਸ਼ ਦੁਆਰ ਹੈ ਤੇ ਇਕ ਉਦਯੋਗਿਕ ਸ਼ਹਿਰ ਹੈ।ਇਥੋ ਦਾ ਪ੍ਰਸ਼ਾਸ਼ਨ ਅਤੇ ਨਗਰ ਕੌਂਸਲ ਦੇ ਅਧਿਕਾਰੀ ਪਤਾ ਨਹੀ ਕਿਸ ਗੱਲ ਤੋਂ ਚੁੱਪ ਬੈਠੇ ਹਨ। ਸ਼ਹਿਰ ਵਿਚ ਮਾਸੂਮ ਬੱਚਿਆਂ ਅਤੇ ਬਜੁਰਗਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ। ਲੋਕ ਹਰ ਸਮੇਂ ਆਪਣੇ ਮਾਸੂਮਾਂ ਦੀ ਰਾਖੀ ਕਰਦੇ ਰਹਿੰਦੇ ਹਨ। ਲੋਕਾਂ ਨੂੰ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀ ਕਿਹੜੇ ਵੇਲੇ ਲਵਾਰਸ ਕੁੱਤੇ ਬੱਚਿਆਂ ’ਤੇ ਹਮਲਾ ਕਰਕੇ ਜ਼ਖਮੀ ਨਾ ਕਰ ਦੇਣ। ਇਸੇ ਤਰਾਂ ਬਜ਼ੁਰਗ ਸ਼ਾਮ ਸਵੇਰੇ ਪਾਰਕਾਂ ਵਿਚ ਸੈਰ ਕਰਨ ਜਾਣ ਤੋਂ ਡਰਦੇ ਰਹਿੰਦੇ ਹਨ। ਉਨ੍ਹਾਂ ਲਈ ਵੀ ਲਵਾਰਸ ਕੁੱਤੇ ਵੱਡਾ ਖਤਰਾ ਬਣੇ ਰਹਿੰਦੇ ਹਨ। ਲਵਾਰਸ ਕੁੱਤੇ ਅਕਸਰ ਹੀ ਗਲੀਆਂ ਅਤੇ ਸੜਕਾਂ ’ਤੇ ਹਰਲ-ਹਰਲ ਕਰਦੇ ਫਿਰਦੇ ਰਹਿੰਦੇ ਹਨ ਤੇ ਇਹ ਮੋਕਾ ਵੇਖ ਕੇ ਵਾਹਨ ਸਵਾਰਾਂ ਦੇ ਪਿੱਛੇ ਪੈ ਜਾਂਦੇ ਹਨ।ਬਾਇਕ ਸਵਾਰ ਇਕ ਦਮ ਡਰ ਜਾਂਦੇ ਹਨ ਅਤੇ ਕਈ ਵਾਰ ਉਹ ਦੇ ਮਾਨਸਿਕ ਤੇ ਸਰੀਰਕ ਤਵਾਜਨ ਖੋਹ ਬੈਠਦੇ ਹਨ ਤੇ ਅਕਸਰ ਹੀ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਰਹਿੰਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਤੇ ਪ੍ਰਸ਼ਾਸ਼ਨ ਵੱਡੇ-ਵੱਡੇ ਦਾਅਵੇ ਤਾਂ ਕਰਦੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਲਵਾਰਸ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਕੁੱਤਿਆਂ ਵਿਰੁੱਧ ਕਦੋਂ ਨਸਬੰਦੀ ਜਾਂ ਐਨੀਮਲ ਬਰਥ ਕੰਟਰੋਲ ਅਭਿਆਨ ਸ਼ੁਰੂ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਵੱਡੇ ਹਾਦਸੇ ਦੀ ਇਤਜਾਰ ਕਰ ਰਿਹਾ ਹੈ । ਲੋਕਾਂ ਦਾ ਸਵਾਲ ਹੈ ਕਿ ਆਖਰਕਾਰ ਕਦੋ ਹੋਵੇਗਾ ਯੁੱਧ ਲਵਾਰਸ ਕੁੱਤਿਆਂ ਦੇ ਵਿਰੁੱਧ । ਕੀ ਕਹਿੰਦੇ ਹਨ ਐਸ. ਡੀ. ਐਮ.- ਇਸ ਸੰਬੰਧੀ ਐਸ. ਡੀ. ਐਮ. ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਨੂੰ ਇਸ ਸਮੱਸਿਆ ਸਬੰਧੀ ਕਹਿਣਗੇ ਤੇ ਲਵਾਰਸ ਕੁੱਤਿਆਂ ਬਾਰੇ ਕੋਈ ਨਾ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਅਕਾਲੀ ਆਗੂਆਂ ਨੇ ‘ ਪੰਜਾਬ ਬਚਾਓ ਮੁਹਿੰਮ ’ ਤਹਿਤ ਘਰ - ਘਰ ਕੀਤਾ ਪ੍ਰਚਾਰ ਅਗਲੀ ਖ਼ਬਰ ਚੌਥੀ ਸੀਨੀਅਰ ਡਿਸਟ੍ਰਿਕਟ ਬੇਸਬਾਲ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।