31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਕਾਲਰਜ਼ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ਮੁਕਾਬਲੇ `ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਰਾਜਪੁਰਾ, 30 ਅਕਤੂਬਰ (ਜੀ. ਪੀ.

ਅਜੀਤ ਡੈਸਕ 31-10-2026
ਰਾਜਪੁਰਾ, 30 ਅਕਤੂਬਰ (ਜੀ. ਪੀ. ਸਿੰਘ)- ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੋਟਰੀ ਕਲੱਬ ਰਾਜਪੁਰਾ ਵਿਖੇ ਕਰਵਾਏ ਸ਼ਤਰੰਜ ਮੁਕਾਬਲਿਆਂ `ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਸਮਝ, ਇਕਾਗਰਤਾ, ਰਣਨੀਤਕ ਗਿਆਨ ਅਤੇ ਖੇਲ ਭਾਵਨਾ ਦਾ ਸਬੂਤ ਦਿੱਤਾ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਲੜਕਿਆਂ ਦੇ ਅੰਡਰ-15 ਵਰਗ `ਚ ਪਾਰਸ ਨੇ ਪਹਿਲਾ ਸਥਾਨ ਹਾਸਲ ਕਰ ਟ੍ਰਾਫੀ `ਤੇ ਕਬਜਾ ਕੀਤਾ। ਅੰਡਰ-19 ਵਰਗ `ਚ ਤਨਮਯ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-15 ਵਰਗ `ਚ ਜਸਨੀਤ ਕੌਰ ਨੇ ਵੀ ਦੂਜਾ ਸਥਾਨ ਹਾਸਲ ਕਰ ਸਕੂਲ ਦੀਆਂ ਪ੍ਰਾਪਤੀਆਂ `ਚ ਇਕ ਹੋਰ ਪ੍ਰਾਪਤੀ ਜੋੜ ਦਿੱਤੀ। ਇਸ ਤੋਂ ਇਲਾਵਾ ਇਨ੍ਹਾਂ ਮੁਕਾਬਲਿਆਂ `ਚ ਹਿੱਸਾ ਲੈਣ ਵਾਲੇ ਸਾਰੇ ਵਿਦਿਅਰਥੀਆਂ ਸੁਰਿਆਂਸ਼ ਜੋਸ਼ੀ, ਅਧਰਵ, ਅਰਸ਼, ਕ੍ਰਿਸ਼ਵ ਸ਼ਰਮਾ, ਸਮਰਪ੍ਰਤਾਪ, ਏਕਮਜੋਤ ਸਿੰਘ, ਤਰਨਦੀਪ ਸਿੰਘ, ਅਰੁਸ਼ ਪਾਹਵਾ, ਤਨਵੀਰ ਸਿੰਘ, ਜਾਨੂ ਸ਼ਰਮਾ, ਗੁਰਫਤਿਹ ਸਿੰਘ ਅਤੇ ਅਭੀਜੀਤ ਰਾਵਤ, ਭੂਵੀ, ਵਨੀਤ, ਪ੍ਰਭਜੋਤ ਸਿੰਘ, ਨਮਨ, ਮੁਕੁਲ, ਦਿਵਾਂਸ਼ੂ ਨੂੰ ਦਿਵਾਸਾ ਪੁਰਸਕਾਰ ਦਿੱਤੇ ਗਏ। ਇਸ ਦੋਰਾਨ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਮੈਡਮ ਸੁਦੇਸ਼ ਜੋਸ਼ੀ ਸਾਰੇ ਜੇਤੂਆਂ ਸਮੇਤ ਕੌਚ ਕਰਮਜੀਤ ਕੌਰ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀਆਂ ਦਾ ਸੇਹਰਾ ਉਨ੍ਹਾਂ ਦੇ ਸਿਰ ਬਨ੍ਹਿਆ।
ਪਿਛਲੀ ਖ਼ਬਰ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਮੰਦਾ ਹਾਲ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਲਗਾਤਾਰ 18ਵੀਂ ਵਾਰ ਬਣਿਆ ਸਮੁੱਚਾ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।