ਵਿਸ਼ਾਲ ਸ਼ਰਮਾ ਬਣੇ ਭਾਜਪਾ ਯੁਵਾ ਮੋਰਚਾ ਦੇ ਉਪ-ਪ੍ਰਧਾਨ ਕਿਹਾ-ਪਾਰਟੀ ਲੀਡਰਸ਼ਿਪ ਵਲੋਂ ਜਤਾਏ ਗਏ ਭਰੋਸੇ ’ਤੇ ਪੂਰਾ ਉਤਰਨਗੇ
ਨਾਭਾ, 30 ਅਕਤੂਬਰ (ਵਰਿੰਦਰ ਵਰਮਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੇ ਮਕਸਦ ਨਾਲ ਹਾਈਕਮਾਂਡ ਵਲੋਂ ਅਹਿਮ ਨਿਯੁਕਤੀ ਕੀਤੀ ਗਈ ਹੈ। ਪਾਰਟੀ ਪ੍ਰਤੀ ਦਿਖਾਈ ਗਈ ਵਫ਼ਾਦਾਰੀ ਅਤੇ ਲੰਬੇ ਸਮੇਂ ਦੀ ਮਿਹਨਤ ਨੂੰ ਦੇਖਦੇ ਹੋਏ ਨੌਜਵਾਨ ਆਗੂ ਵਿਸ਼ਾਲ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਅਜੀਤ ਡੈਸਕ
31-10-2026