04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਟਿਆਲਾ ਪੁਲਿਸ ਵਲੋਂ 2 ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਗ੍ਰਿਫ਼ਤਾਰ

ਪਟਿਆਲਾ, 3 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਡੀ. ਆਈ.

ਕਾਬੂ ਕੀਤੇ ਮੁਲਜ਼ਮ ਪੁਲਿਸ ਪਾਰਟੀ ਨਾਲ। ਅਜੀਤ ਤਸਵੀਰ 04-11-2026
ਪਟਿਆਲਾ, 3 ਨਵੰਬਰ (ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਡੀ.ਆਈ.ਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਉਸ ਵਕਤ ਕਾਮਯਾਬੀ ਮਿਲੀ ਜਦੋਂ ਐਸ.ਪੀ. ਜਾਂਚ ਰਜੇਸ਼ ਛਿੱਬੜ ਤੇ ਡੀ.ਐਸ.ਪੀ. ਜਾਂਚ ਗੁਰਵੀਰ ਸਿੰਘ ਗਿੱਲ, ਸਿਮਰਜੀਤ ਸਿੰਘ ਸੇਰਗਿੱਲ ਇੰਚਾਰਜ ਸੀ.ਆਈ.ਏ ਪਟਿਆਲਾ ਸਮੇਤ ਟੀਮ ਵੱਲੋਂ ਹੈਰੋਇਨ ਦੀ ਸਪਲਾਈ ਕਰਨ ਵਾਲੇ ਰੋਹਿਤ ਕੁਮਾਰ ਗਾਗਟ ਅਤੇ ਵਿਨੋਦ ਕੁਮਾਰ ਉਰਫ ਗੰਜਾ ਵਾਸੀ ਪਟਿਆਲਾ ਨੂੰ ਸਿਆਜ ਕਾਰ ‘ਤੇ ਕਾਬੂ ਕਰਕੇ ਇਹਨਾ ਦੇ ਕਬਜ਼ੇ ਵਿਚੋਂ 270 ਗ੍ਰਾਮ ਹੈਰੋਇਨ 2 ਲੱਖ ਰੂਪੈ ਡਰਗ ਮਨੀ ਸਮੇਤ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਮਿਤੀ 15.10.2026 ਨੂੰ ਏ.ਐਸ.ਆਈ. ਤੇਜਿੰਦਰ ਸਿੰਘ ਸੀ.ਆਈ.ਏ ਪਟਿਆਲਾ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਪੁਰਾਣੇ ਬੱਸ ਅੱਡਾ ਵਿਖੇ ਮੌਜੂਦ ਸੀ ਜਿੱਥੇ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ ਕੁਮਾਰ ਗਾਗਟ ਅਤੇ ਵਿਨੋਦ ਕੁਮਾਰ ਉਰਫ ਗੰਜਾ ਜੋ ਕਿ ਆਪਸ ਵਿਚ ਰਲਕੇ ਸਿਆਜ ਗੱਡੀ ਪੀਬੀ-11ਡੀਪੀ-2870 ਪਰ ਸਵਾਰ ਹੋਕੇ ਆਪਣੇ ਗਾਹਕਾਂ ਨੂੰ ਹੈਰੈਇਨ(ਚਿੱਟਾ) ਦੇਣ ਲਈ ਆ ਰਹੇ ਹਨ। ਇਸੇ ਦੋਰਾਨ ਨਾਕਾਬੰਦੀ ਪਰ ਰੋਹਿਤ ਕੁਮਾਰ ਗਾਗਟ ਅਤੇ ਵਿਨੋਦ ਕੁਮਾਰ ਉਰਫ ਗੰਜਾਂ ਉਕਤਾਨ ਸਿਆਜ ਗੱਡੀ ਪਰ ਕਾਬੂ ਕੀਤਾ ਗਿਆ ਜਿਹਨਾ ਪਾਸੋਂ 270 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪੈ ਡਰੰਗ ਮਨੀ ਬਰਾਮਦ ਹੋਈ ਜਿਸ ਤੇ ਦੋਸੀਆਨ ਦੇ ਖਿਲਾਫ ਮੁਕੱਦਮਾ ਥਾਣਾ ਲਾਹੌਰੀ ਗੇਟ ’ਚ ਦਰਜ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸੀਆਨ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ, ਪੁਲਿਸ ਰਿਮਾਡ ਹਾਸਲ ਕਰਕੇ ਬਰਾਮਦਾ ਹੈਰੋਇਨ ਤੇ 2 ਲੱਖ ਰੂਪੈ ਡਰੱਗ ਮਨੀ ਬਾਰੇ ਦੋਸੀਆਨ ਪਾਸੋਂ ਇਹਨਾ ਦੇ ਅਗਲੇ-ਪਿਛਲੇ ਸਬੰਧਾ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਦੋਸੀਆਨ ਕਿਹੜੇ ਕਿਹੜੇ ਵਿਅਕਤੀ ਨੂੰ ਹੈਰੋਇਨ ਸਪਲਾਈ ਕਰਦੇ ਸੀ ਅਤੇ ਕਿਹੜੇ ਵਿਅਕਤੀ ਪਾਸੋਂ ਲੈਕੇ ਆਉਂਦੇ ਸੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਢੁਡਿਆਲ ਖ਼ਾਲਸਾ ਸਕੂਲ ਦੇ ਵਿਦਿਆਰਥੀ ਸੱਤਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਚੇਤਨ ਸਿੰਘ ਜੌੜਾਮਾਜਰਾ ਨੇ ‘ ਆਪ ’ ਸਰਕਾਰ ਦੀ ਸਿਹਤ , ਸਿੱਖਿਆ , ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ ਤੇ ਕੀਤੀ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।