ਪੰਜਾਬ ਦੇ ਸਿਆਸੀ ਲੀਡਰਾਂ ਨੂੰ ਨਸਿਆਂ ’ਤੇ ਸਿਆਸਤ ਛੱਡ ਕੇ ਆਪਣਾ ਮੁਢਲਾ ਫਰਜ ਸਮਝ ਕੇ ਕੰਮ ਕਰਨਾ ਚਾਹੀਦਾ ਹੈ-ਰਮਨ ਨਹਿਲ, ਸਨੀ ਨਹਿਲ
ਸਮਾਣਾ, 4 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸਾਡੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਦਿਨੋ ਦਿਨ ਸਿੰਥੈਟਿਕ ਅਤੇ ਮੈਡੀਕਲ ਨਸ਼ਿਆ ਦਾ ਵਾਧਾ ਹੋ ਰਿਹਾ ਹੈ ਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਸਿਆਸੀ ਪਾਰਟੀਆਂ ਨਸ਼ਿਆਂ ਤੇ ਸਿਆਸਤ ਕਰ ਰਹੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਮਸਲਾ ਹੈ। ਸਿਆਸੀ ਲੀਡਰਾਂ ਨੂੰ ਨਸ਼ਿਆਂ ਤੇ ਸਿਆਸਤ ਛੱਡ ਕੇ ਅਸਲ ਰੂਪ ਵਿੱਚ ਉਨ੍ਹਾਂ ਦੇ ਖਾਤਮੇ ਲਈ ਕੰਮ ਕਰਨਾ ਚਾਹੀਦਾ ਹੈ।
ਸਮਾਣਾ, 4 ਨਵੰਬਰ (ਪ੍ਰੀਤਮ ਸਿੰਘ ਨਾਗੀ)-ਸਾਡੇ ਦੇਸ਼ ਵਿਚ ਖਾਸ ਕਰਕੇ ਪੰਜਾਬ ਵਿਚ ਦਿਨੋ ਦਿਨ ਸਿੰਥੈਟਿਕ ਅਤੇ ਮੈਡੀਕਲ ਨਸ਼ਿਆ ਦਾ ਵਾਧਾ ਹੋ ਰਿਹਾ ਹੈ ਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਪਰ ਸਿਆਸੀ ਪਾਰਟੀਆਂ ਨਸ਼ਿਆਂ ਤੇ ਸਿਆਸਤ ਕਰ ਰਹੀਆਂ ਹਨ ਜੋ ਕਿ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਘਾਤਕ ਮਸਲਾ ਹੈ। ਸਿਆਸੀ ਲੀਡਰਾਂ ਨੂੰ ਨਸ਼ਿਆਂ ਤੇ ਸਿਆਸਤ ਛੱਡ ਕੇ ਅਸਲ ਰੂਪ ਵਿੱਚ ਉਨ੍ਹਾਂ ਦੇ ਖਾਤਮੇ ਲਈ ਕੰਮ ਕਰਨਾ ਚਾਹੀਦਾ ਹੈ। ਇਹ ਵਿਚਾਰ ਰਮਨ ਨਹਿਲ ਅਤੇ ਸੰਨੀ ਨਹਿਲ ਜੋ ਕਿ ਜਾਗਰੂਕ ਕਿਸਾਨ ਆਗੂ ਹਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ ਉਨ੍ਹਾਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਵਰਗੀ ਪਰਮਿੰਦਰ ਸਿੰਘ ਝੋਟਾ ਅਤੇ ਹੋਰ ਵੀ ਅਨੇਕ ਨੌਜਵਾਨ ਕਾਫੀ ਸਮਿਆਂ ਤੋਂ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਪਰ ਉਨ੍ਹਾਂ ਦੀ ਸੋਚ ਤੇ ਕਿਸੇ ਨੇ ਵੀ ਪਹਿਰਾ ਨਹੀਂ ਦਿੱਤਾ ਨਾ ਹੀ ਉਨ੍ਹਾਂ ਵੱਲੋਂ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਨਾਲ ਜੁੜੇ ਹੁਣ ਜਦੋਂ ਪਰਮਿੰਦਰ ਸਿੰਘ ਝੋਟਾ ਨੇ ਸ਼ਹਾਦਤ ਦੇ ਦਿੱਤੀ ਹੈ ਤਾਂ ਉਸ ਤੇ ਵੀ ਬਹੁਤੇ ਸਿਆਸੀ ਆਗੂ ਸਿਆਸਤ ਹੀ ਕਰ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਆਸਤ ਅਤੇ ਧਰਮ ਤੋਂ ਦੂਰ ਰਹਿ ਕੇ ਅਸਲ ਰੂਪ ਵਿੱਚ ਪਿੰਡਾਂ ਵਿਚ ਨਸ਼ਿਆ ਖਿਲਾਫ ਕਮੇਟੀਆਂ ਬਣਾਉਣ ਜੋ ਸਰਪੰਚ ਨੰਬਰਦਾਰ ਅਤੇ ਹੋਰ ਅਹੁਦੇਦਾਰ ਨਸ਼ਿਆ ਵਿੱਚ ਫੜੇ ਗਏ ਕਥਿਤ ਸਮਗਲਰਾਂ ਦੀਆਂ ਜਮਾਨਤਾਂ ਕਰਾਉਂਦੇ ਹਨ। ਉਨ੍ਹਾਂ ਦਾ ਸਮਾਜਿਕ ਤੌਰ ਤੇ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ ਨਹਿਲ ਭਰਾਵਾਂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਲਗਭਗ ਵਧੇਰੇ ਲੋਕ ਆਪਣੇ ਵਿਆਹ ਸ਼ਾਦੀਆਂ ਵਿਚ ਨਸ਼ਿਆਂ ਦੀਆਂ ਸਟਾਲਾਂ ਲਗਾਉਣ ਵਿਚ ਆਪਣੀ ਸ਼ੋਹਰਤ ਸਮਝਦੇ ਹਾਂ ਜਿਸ ਦਾ ਸਾਡੇ ਬੱਚਿਆਂ ਤੇ ਭੈੜਾ ਪ੍ਰਭਾਵ ਪੈਂਦਾ ਹੈ। ਇਸ ਗਲਤ ਸੋਚ ’ਤੇ ਵੀ ਸਾਨੂੰ ਸਾਰਿਆਂ ਨੂੰ ਇਕੱਠਿਆ ਹੋ ਕੇ ਪਹਿਰਾ ਦੇਣ ਅਤੇ ਅਮਲ ਕਰਨ ਦੀ ਲੋੜ ਹੈ ਹੁਣ ਆ ਕਿਹਾ ਕਿ ਨਸ਼ਿਆਂ ਦਾ ਖਾਤਮਾ ਸਰਕਾਰਾਂ ਅਤੇ ਪੁਲਿਸ ਦੇ ਬਸ ਨਹੀਂ ਕਿਉਂਕਿ ਵਧੇਰੇ ਲੋਕਾਂ ਦੀ ਨਸ਼ੇ ਕਮਾਈ ਦਾ ਸਾਧਨ ਹਨ ਵਧੇਰੇ ਥਾਂ ’ਤੇ ਇਹ ਮਿਲੀਭੁਗਤ ਨਾਲ ਹੀ ਵਿਕਦੇ ਅਤੇ ਸਪਲਾਈ ਹੁੰਦੇ ਹਨ ਇਸ ਲਈ ਨਸ਼ਿਆਂ ਖਿਲਾਫ ਜਦੋਂ ਲੋਕ ਇਕੱਠੇ ਹੋ ਕੇ ਲਾਮਬੰਦ ਹੋਣਗੇ ਤਾਂ ਇਸ ਲਾਹਨਤ ਦਾ ਮੁਕੰਮਲ ਸਫਾਇਆ ਕੀਤਾ ਜਾ ਸਕਦਾ ਹੈ।