ਸ੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ-ਚਰਨ ਸਿੰਘ
ਨਾਭਾ, 4 ਨਵੰਬਰ (ਵਰਿੰਦਰ ਵਰਮਾ)-ਸ਼੍ਰੀ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵਲੋਂ ਔਜਾਰ ਪੂਜਾ ਦਿਵਸ ਨੂੰ ਸਮਰਪਿਤ 68ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਮਿਤੀ 9 ਨਵੰਬਰ 2026, ਦਿਨ ਸੋਮਵਾਰ ਨੂੰ, ਨੇੜੇ ਨਵਾਂ ਸੱਸ ਸਟੈਂਡ, ਨਾਭਾ ਵਿਖੇ ਮਨਾਇਆ ਜਾਵੇਗਾ।
ਨਾਭਾ, 4 ਨਵੰਬਰ (ਵਰਿੰਦਰ ਵਰਮਾ)-ਸ਼੍ਰੀ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਨਾਭਾ ਵਲੋਂ ਔਜਾਰ ਪੂਜਾ ਦਿਵਸ ਨੂੰ ਸਮਰਪਿਤ 68ਵਾਂ ਸ੍ਰੀ ਵਿਸ਼ਵਕਰਮਾ ਪੂਜਾ ਮਹਾਂ ਉਤਸਵ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਚਰਨ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਮਿਤੀ 9 ਨਵੰਬਰ 2026, ਦਿਨ ਸੋਮਵਾਰ ਨੂੰ, ਨੇੜੇ ਨਵਾਂ ਸੱਸ ਸਟੈਂਡ, ਨਾਭਾ ਵਿਖੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਦੇ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਉਨ੍ਹਾਂ ਵਲੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 7 ਨਵੰਬਰ 2026, ਦਿਲ ਸ਼ਨੀਵਾਰ ਨੂੰ ਸਵੇਰੇ 9 ਵਜੇ ਸ੍ਰੀ ਵਿਸ਼ਵਕਰਮਾ ਮਹਾਂ ਪੁਰਾਣ ਜੀ ਦੇ ਪਾਠ ਅਰੰਭ ਕਰਵਾਏ ਜਾਣਗੇ ਅਤੇ 9 ਨਵੰਬਰ 2026 ਦਿਨ ਸੋਮਵਾਰ ਨੂੰ ਸਵੇਰੇ 9:30 ਵਜੇ ਭੋਗ ਸ੍ਰੀ ਵਿਸ਼ਵਕਰਮਾ ਮਹਾਂਪੁਰਾਣ ਪਾਠ ਜੀ ਦੇ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਝੰਡੇ ਦੀ ਰਸਮ ਸਵੇਰੇ 10 ਵਜੇ ਜਸਪ੍ਰੀਤ ਸਿੰਘ ਸਿਆਣ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਹਵਨ ਯੱਗ ਦੇ ਯਜਮਾਨ ਬਿੱਕਰ ਸਿੰਘ ਗੁਣੀਕੇ ਹੋਣਗੇ। ਉਨ੍ਹਾਂ ਕਿਹਾ ਕਿ ਸ੍ਰੀ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਰਾਮ ਸਿੰਘ ਅਲਬੇਲਾ ਵੱਲੋਂ ਕੀਤਾ ਜਾਵੇਗਾ ਅਤੇ ਗੁਰੂ ਜੀ ਦਾ ਲੰਗਰ ਅਤੁੱਟ ਵਰਤੇਗਾ।