ਸੰਗਰੂਰ ਰੈਲੀ ਲਈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਦਾ ਕਾਫਲਾ ਰਵਾਨਾ
ਨਾਭਾ, 4 ਨਵੰਬਰ (ਵਰਿੰਦਰ ਵਰਮਾ)-ਵਿਧਾਨ ਸਭਾ ਹਲਕਾ ਨਾਭਾ ਤੋਂ ਸੰਗਰੂਰ ਵਿਖੇ ਇਨਸਾਫ ਮਹਾ ਰੈਲੀ ਵਿਚ 50 ਬੱਸਾਂ ਤੇ 150 ਕਾਰਾਂ ਰਾਹੀਂ ਕਈ ਹਜ਼ਾਰਾਂ ਦੀ ਗਿਣਤੀ ਵਿਚ ਵੱਡਾ ਕਾਫਲਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਰਵਾਨਾ ਹੋਇਆ। ਕਾਫਲਾ ਰਵਾਨਾ ਕਰਨ ਉਪਰੰਤ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਹਲਕਾ ਨਾਭਾ ਤੋਂ ਹਜ਼ਾਰਾਂ ਵਰਕਰਾਂ ਦਾ ਇਕੱਠ ਕਰਕੇ ਸੰਗਰੂਰ ਰੈਲੀ ਦੇ ਵਿਚ ਗਿਆ ਹੈ।
ਅਜੀਤ ਡੈਸਕ
05-11-2026