07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੌਰਵ ਸੰਧੂ ਦੀ ਟਿਕਟ ਦੀ ਦਾਅਵੇਦਾਰੀ ਹੋਈ ਮਜ਼ਬੂਤ- ਕਾਂਗਰਸ ਸੇਵਾ ਦਲ ਦੀ ਯੰਗ ਬ੍ਰਿਗੇਡ ਦੇ ਬਣੇ ਸੂਬਾ ਪ੍ਰਧਾਨ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਨੇ ਸੌਂਪਿਆ ਨਿਯੁਕਤੀ ਪੱਤਰ

ਪਟਿਆਲਾ, 6 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਿਛਲੇ ਡੇਢ ਦਹਾਕੇ ਤੋਂ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ’ਚ ਜੁਟੇ ਗੁਰਵਿੰਦਰ ਸਿੰਘ ਗੌਰਵ ਸੰਧੂ ਨੂੰ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਚੀਫ ਆਰਗੇਨਾਈਜ਼ਰ ਸ਼੍ਰੀਨਿਵਾਸ ਬੀ. ਵੀ.

ਅਜੀਤ ਡੈਸਕ 07-11-2026
ਪਟਿਆਲਾ, 6 ਨਵੰਬਰ (ਧਰਮਿੰਦਰ ਸਿੰਘ ਸਿੱਧੂ)- ਪਿਛਲੇ ਡੇਢ ਦਹਾਕੇ ਤੋਂ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ’ਚ ਜੁਟੇ ਗੁਰਵਿੰਦਰ ਸਿੰਘ ਗੌਰਵ ਸੰਧੂ ਨੂੰ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਚੀਫ ਆਰਗੇਨਾਈਜ਼ਰ ਸ਼੍ਰੀਨਿਵਾਸ ਬੀ. ਵੀ. ਨੇ ਕਾਂਗਰਸ ਸੇਵਾ ਦਲ ਦੀ ਯੰਗ ਬ੍ਰਿਗੇਡ ਦਾ ਪੰਜਾਬ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੌਰਵ ਸੰਧੂ ਦੀ ਕਾਂਗਰਸ ਸੇਵਾ ਦਲ ਦੀ ਯੰਗ ਬ੍ਰਿਗੇਡ ਦੀ ਨਿਯੁਕਤੀ ਜਿੱਥੇ ਉਹਨਾ ਦੀ ਹਲਕਾ ਸਨੌਰ ਤੋਂ ਟਿਕਟ ਦੀ ਦਾਅਵੇਦਾਰੀ ਮਜ਼ਬੂਤ ਕਰ ਗਈ ਹੈ ਉੱਥੇ ਹੀ ਕਾਂਗਰਸ ਦੀਆਂ ਜਿੰਨੀਆਂ ਵੀ ਦੇਸ਼ ਮੁਹਿੰਮਾਂ ਚੱਲੀਆਂ ਹਨ, ਗੌਰਵ ਵਲੋਂ ਹਰ ਮੁਹਿੰਮ ਵਿਚ ਵਧ ਚੜ੍ਹ ਕੇ ਭਾਗ ਲਿਆ ਗਿਆ ਹੈ ਜਿਸ ਤੋਂ ਖੁਸ਼ ਹੋ ਕੇ ਪਾਰਟੀ ਵੱਲੋਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਅਤੇ ਵਿਧਾਇਕ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਗੌਰਵ ਸੰਧੂ ਜ਼ਮੀਨੀ ਨੌਜਵਾਨ ਆਗੂ ਹਨ, ਜਿਹੜੇ ਪਾਰਟੀ ਦੇ ਹਰ ਪ੍ਰੋਗਰਾਮ ’ਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਅਜਿਹੇ ਨੌਜਵਾਨਾਂ ਆਗੂਆਂ ਦੀ ਪਾਰਟੀ ਨੂੰ ਲੋੜ ਹੈ। ਇਸ ਦੌਰਾਨ ਗੌਰਵ ਸੰਧੂ ਨੇ ਰਾਹੁਲ ਗਾਂਧੀ ਅਤੇ ਆਲ ਇੰਡੀਆ ਸੇਵਾ ਦਲ ਦੇ ਪ੍ਰਧਾਨ ਸ਼੍ਰੀਨਿਵਾਸ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲਦ ਹੀ ਯੰਗ ਬ੍ਰਿਗੇਡ ਦੇ ਪੂਰੇ ਪੰਜਾਬ ’ਚ ਯੂਨਿਟ ਬਣਾਏ ਜਾਣਗੇ ਅਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸੇਵਾ ਦਲ ਦੀ ਯੰਗ ਬ੍ਰਿਗੇਡ ਦੀ ਅਹਿਮ ਭੂਮਿਕਾ ਹੋਵੇਗੀ।
ਪਿਛਲੀ ਖ਼ਬਰ ਤੀਰ-ਅੰਦਾਜ਼ੀ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਖਿਡਾਰਨ ਖ਼ੁਸ਼ਬੂ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਅਸ਼ੋਕਾ ਗਰੁੱਪ ਆਫ਼ ਕਾਲਜਿਜ਼ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।