ਪਟਿਆਲਾ, 10 ਨਵੰਬਰ (ਅ. ਸ. ਆਹਲੂਵਾਲੀਆ)-ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਵਿਸ਼ਵਕਰਮਾ ਮੰਦਰ ਲਾਹੋਰੀ ਗੇਟ ਪਟਿਆਲਾ ਵਲੋਂ ਭਗਵਾਨ ਵਿਸ਼ਵਕਰਮਾ ਦਾ ਲੜੀਵਾਰ 56ਵਾਂ ਮਹਾਨ ਪੂਜਾ ਉਤਸਵ ਮੰਦਰ ਟਰੱਸਟ ਚੇਅਰਮੈਨ ਸੁਰਜੀਤ ਸਿੰਘ ਮਹਿਲ ਤੇ ਪ੍ਰਧਾਨ ਸਰਬਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ। ਵਿਸ਼ਵਕਰਮਾ ਪੁਰਾਨ ਦਾ ਪਾਠ ਅਮਰੀਕ ਸਿੰਘ ਤੇ ਲਖਵੀਰ ਸਿੰਘ ਭੋਡੇ ਨੇ ਪਰਿਵਾਰ ਸਹਿਤ ਮੰਦਰ ਪੁਜਾਰੀ ਪੰਡਿਤ ਬੱਦਰੀ ਭਾਰਦਵਾਜ ਦੁਆਰਾ ਆਰੰਭ ਕੀਤਾ ਅਤੇ ਵਿਸਵਕਰਮਾ ਪੁਰਾਨ ਦੇ ਪਾਠ ਦੇ ਭੋਗ ਉਪਰੰਤ ਹਵਨ-ਯਗ ਕਰਵਾਇਆ। ਪ੍ਰੋਗਰਾਮ ਦੋਰਾਨ ਝੰਡੇ ਦੀ ਰਸਮ ਗੁਰਮੀਤ ਸਿੰਘ ਮੁੰਡੇ ਐਮ. ਡੀ. ਐਸ. ਜੀ. ਜੇ. ਇੰਟਰਪ੍ਰਇਸਿਸ ਫੋਕਲ ਪੁਆਇੰਟ ਪਟਿਆਲਾ ਨੇ ਆਪਣੇ ਪਰਿਵਾਰ ਸਹਿਤ ਅਦਾ ਕੀਤੀ। ਪ੍ਰੋਗਰਾਮ ਦੋਰਾਨ ਮੁੱਖ ਮਹਿਮਾਨ ਵਜੋਂ ਹਰੀ ਸਿੰਘ ਐਮ. ਡੀ. ਪ੍ਰੀਤ ਟ੍ਰੈਕਟਰ ਐਂਡ ਕੰਬਾਇਨ ਨਾਭਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਬਲਬੀਰ ਸਿੰਘ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਪੰਜਾਬ ਸਰਕਾਰ, ਅਜੀਤਪਾਲ ਸਿੰਘ ਕੋਹਲੀ ਐਮ. ਐਲ. ਏ. ਪਟਿਆਲਾ ਸ਼ਹਿਰੀ, ਇੰਦਰਜੀਤ ਸਿੰਘ ਸੰਧੂ, ਤਜਿੰਦਰ ਮਹਿਤਾ ਚੇਅਰਮੈਂਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ, ਪ੍ਰਰਨੀਤ ਕੌਰ ਵਲੋਂ ਬੀਬਾ ਜੈਇੰਦਰ ਕੌਰ, ਅਮਰਿੰਦਰ ਸਿੰਘ ਬਜਾਜ, ਗੁਰਿੰਦਰ ਸਿੰਘ ਢਿਲੋ, ਕੁੰਦਨ ਗੋਗਿਆ ਮੇਅਰ ਨਗਰ ਨਿਗਮ ਪਟਿਆਲਾ ਅਤੇ ਸੰਜੀਵ ਸ਼ਰਮਾ ਬਿੱਟੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪ੍ਰੋਗਰਾਮ ’ਚ ਆਪਣੀ ਹਾਜ਼ਰੀ ਲਗਵਾਈ। ਵਿਸ਼ਵਾਮਿੱਤਰ ਐਂਡ ਪਾਰਟੀ ਸੰਗਰੂਰ ਵਲੋਂ ਗਾਇਕ ਕਲਾਕਾਰ ਵਜੋਂ ਭਗਵਾਨ ਵਿਸ਼ਵਕਰਮਾ ਦਾ ਗੁਨਗਾਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਸਮਾਗਮ ਮੌਕੇ ਅਮਰ ਹਸਪਤਾਲ ਪਟਿਆਲਾ ਦੇ ਸਮੂਹ ਡਾਕਟਰਾਂ ਦੀ ਟੀਮ ਵਲੋਂ ਫ੍ਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ।