11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਜਾਬ ਯੁਵਾ ਮੋਰਚਾ ਦੇ ਪ੍ਰੈੱਸ ਸਕੱਤਰ ਐਡ.ਗੁਰਵਿੰਦਰ ਕਾਂਸਲ ਅਤੇ ਸਾਥੀਆਂ ਨੇ ਫੂਕਿਆ ਭਗਵੰਤ ਮਾਨ ਦਾ ਪੁਤਲਾ

ਪਟਿਆਲਾ, 11 ਨਵੰਬਰ (ਅ. ਸ.

ਅਜੀਤ ਡੈਸਕ 12-11-2026
ਪਟਿਆਲਾ, 11 ਨਵੰਬਰ (ਅ.ਸ. ਆਹਲੂਵਾਲੀਆ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਨਵ-ਨਿਯੁਕਤ ਪ੍ਰੈਸ ਸਕੱਤਰ ਐਡ. ਗੁਰਵਿੰਦਰ ਕਾਂਸਲ ਅਤੇ ਸਾਥੀਆਂ ਨੇ ਪੰਜਾਬ ਸਿਵਿਲ ਸਰਵਿਸਿਜ (ਪੀ.ਸੀ.ਐਸ.) ਪ੍ਰੀਖਿਆ ਵਿਚ ਹੋਈਆਂ ਗੜਬੜੀਆਂ ਅਤੇ ਕਥਿਤ ਬੇਨਿਯਮੀਆਂ ਦੇ ਵਿਰੋਧ ਵਿਚ, ਸਥਾਨਕ ਵੀਰ ਹਕੀਕਤ ਰਾਏ ਚੌਂਕ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਅਤੇ ਪੰਜਾਬ ਨੂੰ ਲੁੱਟਣਾ ਬੰਦ ਕਰੇ। ਪੀ.ਸੀ.ਐਸ. ਪ੍ਰੀਖਿਆ ਵਿਚ ਹੋਈ ਗੜਬੜੀ ਦੀ ਜਾਂਚ ਸਿੱਧੇ ਤੌਰ ’ਤੇ ਸੀ.ਬੀ.ਆਈ. ਤੋਂ ਕਰਵਾਈ ਜਾਵੇ ਅਤੇ ਪੇਪਰ ਵਿਚ ਹੋਈ ਧਾਂਦਲੀ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਅਤੇ ਪੇਪਰਾਂ ਵਿਚ ਸ਼ਾਮਿਲ ਹੋਏ ਵਿਦਿਆਰਥੀਆਂ ਨੂੰ ਸਹੀ ਇਨਸਾਫ ਮਿਲ ਸਕੇ। ਇਸ ਮੌਕੇ ਸਮੂਹ ਸਾਥੀਆਂ ਨੇ ਮਾਨ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਉਂਦੇ ਹੋਏ, ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਪ੍ਰਦੀਪ ਗੋਇਲ, ਆਰ.ਕੇ. ਸਿੰਧੀ, ਐਸ.ਕੇ.ਪਾਠੀ, ਹਰਪ੍ਰੀਤ ਭੰਮਰਾ, ਵਿਜੈ ਸ਼ਰਮਾ, ਦੀਸ਼ਾਂਤ, ਸਾਹਿਲ, ਸ਼ਿਵਮ, ਰਾਘਵ ਜਿੰਦਲ, ਵਿਕਾਸ ਮਿੱਤਲ, ਧੀਰਜ, ਵੰਸ਼ ਗੋਇਲ, ਅਜੈ ਗੁਪਤਾ, ਐਸ.ਕੇ. ਮੇਘਵਾਲ, ਰਾਜੇਸ਼, ਰਕੇਸ਼ ਕੁਮਾਰ, ਸੁਸ਼ੀਲ ਸ਼ਰਮਾ, ਮਾਰਗਰੇਟ ਡਿਸੂਜ਼ਾ, ਰੀਆ, ਕਿਰਨ, ਪੂਨਮ, ਕੁੰਦਨ, ਇਸ਼ਾਂਤ, ਹਿਮਾਂਸ਼ੂ ਸਾਗਰ, ਆਰ ਐਸ ਖੱਤਰੀ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਦੀਵਾਲੀ ਵਾਲੀ ਰਾਤ ਹੋਈ ਲੜਾਈ, ਕੱਟਿਆ ਗਿਆ ਹੱਥ, 4 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ‘ ਹੁਣ ਮੌਕਾ ਪੰਜਾਬ ਨੂੰ’ ਯਾਤਰਾ ਨੂੰ ਲੈ ਕੇ ਯੂਥ ਅਕਾਲੀ ਦਲ ਦੀ ਹੋਈ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।